19 ਅਕਤੂਬਰ ਨੂੰ ਬ੍ਰਿਸਬੇਨ 'ਚ ਸ਼ੋਅ ਕਰਨ ਆ ਰਹੇ ਹਨ ਗਾਇਕ ਅਭਿਜੀਤ ਭੱਟਾਚਾਰੀਆ

Sunday, Oct 13, 2024 - 05:15 AM (IST)

19 ਅਕਤੂਬਰ ਨੂੰ ਬ੍ਰਿਸਬੇਨ 'ਚ ਸ਼ੋਅ ਕਰਨ ਆ ਰਹੇ ਹਨ ਗਾਇਕ ਅਭਿਜੀਤ ਭੱਟਾਚਾਰੀਆ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਬਾਲੀਵੁੱਡ ਗਾਇਕ ਅਭਿਜੀਤ ਭੱਟਾਚਾਰੀਆ ਦਾ ਦੇਸੀ ਰੌਕਸ ਵੱਲੋਂ ਆਸਟ੍ਰੇਲੀਆ ਦਾ ਟੂਰ ਆਯੋਜਿਤ ਕੀਤਾ ਜਾ ਰਿਹਾ ਹੈ। ਅਭਿਜੀਤ ਭੱਟਾਚਾਰੀਆ 19 ਅਕਤੂਬਰ ਦਿਨ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਸਲੀਮਨ ਸਪੋਰਟਸ ਕੰਪਲੈਕਸ ਵਿਖੇ ਸੰਗੀਤ ਪ੍ਰੇਮੀਆਂ ਲਈ ਸ਼ੋਅ ਕਰਨ ਆ ਰਹੇ ਹਨ। ਦਰਸ਼ਕ ਆਪਣੇ ਮਹਿਬੂਬ ਕਲਾਕਾਰ ਦੀ ਗਾਇਕੀ ਮਾਨਣ ਲਈ ਉਤਾਵਲੇ ਹੋ ਰਹੇ ਹਨ ਤੇ ਇਹ ਸ਼ੋਅ ਬ੍ਰਿਸਬੇਨ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰੇਗਾ।

ਇਹ ਵੀ ਪੜ੍ਹੋ: ਸਾਵਧਾਨ! ਹਰ 5 ਵਿੱਚੋਂ 1 ਕੁੜੀ ਹੋ ਰਹੀ ਸੋਸ਼ਣ ਦਾ ਸ਼ਿਕਾਰ, ਹੈਰਾਨ ਕਰ ਦੇਣਗੇ ਅੰਕੜੇ

ਕਰੀ ਐਂਡ ਕਾਸਕ ਰੈਸਟੋਰੈਂਟ ਵਿਖੇ ਅਭਿਜੀਤ ਭੱਟਾਚਾਰੀਆ ਦੇ ਸ਼ੋਅ ਦਾ ਪੋਸਟਰ ਸ਼ਹਿਰ ਦੇ ਪਤਵੰਤੇ ਸੱਜਣਾ ਵੱਲੋਂ ਲੋਕ ਅਰਪਣ ਕੀਤਾ ਗਿਆ, ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬ੍ਰਿਸਬੇਨ ਸ਼ੋਅ ਦੇ ਪ੍ਰਬੰਧਕ ਜਤਿੰਦਰ ਨੇ ਦੱਸਿਆ ਕਿ ਮਸ਼ਹੂਰ ਗਾਇਕ ਅਭਿਜੀਤ ਭੱਟਾਚਾਰੀਆ ਆਪਣੇ ਨਵੇਂ-ਪੁਰਾਣੇ ਪ੍ਰਸਿੱਧ ਗੀਤਾਂ ਨਾਲ 19 ਅਕਤੂਬਰ ਨੂੰ ਸੰਗੀਤਮਈ ਸ਼ਾਮ 'ਚ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਨਗੇ। ਉਨ੍ਹਾਂ ਦੱਸਿਆਂ ਕਿ ਸ਼ੋਅ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖ਼ਾਸ ਇੰਤਜ਼ਾਮ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਸਰੀ 'ਚ ਭਾਬੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਹੋਈ 10 ਸਾਲ ਕੈਦ, ਹੋਵੇਗਾ ਡਿਪੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News