ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ

Sunday, Jul 04, 2021 - 10:28 AM (IST)

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਸਥਾਨਕ ਸਿੱਖ ਭਾਈਚਾਰੇ ਦੀ ਕੋਵਿਡ-19 ਮਹਾਮਾਰੀ ਦੌਰਾਨ ਨਸਲ, ਧਰਮ ਅਤੇ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਮਦਦ ਲਈ ਵੱਖ-ਵੱਖ ਪ੍ਰੋਗਰਾਮ ਚਲਾਉਣ ਲਈ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਲੀ ਸਫੇਦ ਪੱਗ ਬੰਨ੍ਹ ਕੇ ਸਿਲਟ ਰੋਡ ਸਥਿਤ ਗੁਰਦੁਆਰੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਏ ਅਤੇ ਭਾਈਚਾਰੇ ਦੇ ਮੈਂਬਰਾਂ ਦਾ ‘ਸਤ ਸ੍ਰੀ ਅਕਾਲ’ ਕਹਿ ਕੇ ਧੰਨਵਾਦ ਕੀਤਾ। ਇਸ ਗੁਰਦੁਆਰੇ ਦਾ ਨਵੀਨੀਕਰਨ ਮਹਾਮਾਰੀ ਦੌਰਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਲਟ ਰੋਡ ਗੁਰਦੁਅਰਾ ਅਤੇ ਹੋਰ ਗੁਰਦੁਆਰਿਆਂ ਸਮੇਤ ਪੂਜਾ ਸਥਾਨ ਮਹਾਮਾਰੀ ਦੀ ਵਜ੍ਹਾ ਨਾਲ ਪ੍ਰਭਾਵਿਤ ਹੋਏ ਹਨ। ਲੀ ਨੇ ਕਿਹਾ, ‘ਇਹ ਸ਼ਰਧਾਲੂਆਂ ਲਈ ਮੁਸ਼ਕਲ ਸਮਾਂ ਹੈ।’ 

ਇਹ ਵੀ ਪੜ੍ਹੋ: ਕੈਨੇਡਾ ’ਚ ਪੈ ਰਹੀ ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਹੁਣ ਤੱਕ 700 ਤੋਂ ਵਧੇਰੇ ਲੋਕਾਂ ਦੀ ਮੌਤ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਦੁਆਰੇ ਸਮੇਤ ਹੋਰ ਧਾਰਮਿਕ ਸਥਾਨਾਂ ਨੇ ਕੋਵਿਡ-19 ਮਹਾਮਾਰੀ ਪ੍ਰਬੰਧਨ ਦੇ ਕਈ ਉਪਾਅ ਕੀਤੇ, ਜਿਨ੍ਹਾਂ ਵਿਚ ਪ੍ਰਾਰਥਨਾ ਦਾ ਸਿੱਧਾ ਪ੍ਰਸਾਰਣ ਸ਼ਾਮਲ ਹੈ ਤਾਂ ਕਿ ਸ਼ਰਧਾਲੂ ਇਸ ਜ਼ਰੀਏ ਸਮਾਗਮ ਦਾ ਹਿੱਸਾ ਬਣ ਸਕਣ। ਲੀ ਨੇ ਕਿਹਾ, ‘ਮੈਂ ਇਸ ਤੋਂ ਜ਼ਿਆਦਾ ਇਸ ਗੱਲ ਤੋਂ ਉਤਸ਼ਾਹਿਤ ਹਾਂ ਕਿ ਗੁਰਦੁਆਰਾ ਅਤੇ ਸਿੱਖ ਭਾਈਚਾਰਾ ਇਸ ਮੁਸ਼ਕਲ ਸਮੇਂ ਵਿਚ ਮਦਦ ਨੂੰ ਅੱਗੇ ਆਇਆ। ਉਨ੍ਹਾਂ ਨੇ ਨੇਕ ਕੰਮ ਕੀਤਾ, ਰਾਸ਼ਨ ਵੰਡਿਆ ਅਤੇ ਹੋਰ ਸਹਾਇਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ।’ ਮਹਾਮਾਰੀ ਦੀ ਵਜ੍ਹਾ ਨਾਲ ਤਣਾਅ ਦਾ ਮੁਕਾਬਲਾ ਕਰਨ ਲਈ ਸਿੱਖ ਸੰਸਥਾਨਾਂ ਦੇ ਤਾਲਮੇਲ ਪਰਿਸ਼ਦ ਨੇ ‘ਪ੍ਰੋਜੈਕਟ ਅਕਾਲ’ ਨਾਮ ਨਾਲ ਟਾਸਕ ਫੋਰਸ ਬਣਾਈ, ਜਿਸ ਨੇ ਸਿੱਖ ਭਾਈਚਾਰੇ ਦੇ 13000 ਮੈਂਬਰਾਂ ਦੀ ਮਾਨਸਿਕ ਸਿਹਤ ਲਈ ਕੰਮ ਕੀਤਾ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਮਦਰਸੇ ਬਣੇ ਬਾਲ ਸੈਕਸ ਸ਼ੋਸ਼ਣ ਦੇ ਅੱਡੇ, ਪੁਲਸ ਕੋਲ ਦਰਜ ਹਨ ਕਈ ਰਿਪੋਰਟਾਂ

PunjabKesari

ਉਦਘਾਟਨ ਸਮਾਰੋਹ ਦੇ ਬਾਅਦ ਲੀ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ, ‘ਸਾਡੇ ਗੁਰਦੁਆਰੇ ਅਤੇ ਸਿੱਖ ਭਾਈਚਾਰੇ ਨੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਨੂੰ ਮੁਸ਼ਕਲ ਸਮੇਂ ਵਿਚ ਇਸ ਦੀ ਜ਼ਰੂਰਤ ਸੀ, ਉਹ ਵੀ ਬਿਨਾਂ ਨਸਲ, ਧਰਮ ਅਤੇ ਪਿਛੋਕੜ ਨੂੰ ਦੇਖੇ। ਇਨ੍ਹਾਂ ਪਹਿਲਕਦਮੀਆਂ ਨੇ ਵਿਆਪਕ ਭਾਈਚਾਰੇ ਲਈ ਚੰਗੀ ਮਿਸਾਲ ਕਾਇਮ ਕੀਤੀ, ਕਿਉਂਕਿ ਅਸੀਂ ਵਾਇਰਸ ਨਾਲ ਰਹਿਣ ਦੀ ਨਵੀਂ ਆਮ ਸਥਿਤੀ ਵੱਲ ਵੱਧ ਰਹੇ ਹਾਂ। ਸਿਲਟ ਰੋਡ ਗੁਰਦੁਆਰਾ (ਸਿਲਟ ਰੋਡ ਸਿੱਖ ਟੈਂਪਲ) ਪ੍ਰਾਰਥਨਾ ਦਾ ਹੀ ਪਵਿੱਤਰ ਸਥਾਨ ਨਹੀਂ ਹੈ, ਸਗੋਂ ਸਿੰਗਾਪੁਰ ਦੇ ਬਹੁ-ਧਾਰਮਿਕ ਅਤੇ ਬਹੁ-ਨਸਲੀ ਦਾ ਚਮਕਦਾ ਪ੍ਰਤੀਕ ਹੈ।’

PunjabKesari

ਇਹ ਵੀ ਪੜ੍ਹੋ: ਨੇਪਾਲ ’ਚ ਮੀਂਹ ਅਤੇ ਹੜ੍ਹ ਕਾਰਨ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ ’ਚ 38 ਲੋਕਾਂ ਦੀ ਮੌਤ, 51 ਜ਼ਖ਼ਮੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News