ਡੋਨਾਲਡ ਟਰੰਪ ਦਾ ‘ਸਿੱਖਸ ਫਾਰ ਟਰੰਪ’ ਨੇ ਕੀਤਾ ਜ਼ੋਰਦਾਰ ਸਮਰਥਨ

Monday, Oct 21, 2024 - 10:18 AM (IST)

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਬਹੁਚਰਚਿਤ ਸਿਆਸੀ ਸਿੱਖ ਆਗੂ ਡੋਨਾਲਡ ਟਰੰਪ ਦੀ ਅਮਰੀਕਾ ਦੀ ਸਭ ਤੋਂ ਵੱਡੀ ਰਾਸ਼ਟਰਪਤੀ ਚੋਣ ਦੌੜ ਵਿਚ ਰਿਪਬਲਿਕਨ ਪਾਰਟੀ ਵਲੋਂ ਬਹੁਤ ਹੀ ਉਤਸ਼ਾਹ ਨਾਲ ਸ਼ਾਮਿਲ ਹਨ। ਉਨ੍ਹਾਂ ਦਾ ਮੁਕਾਬਲਾ ਅਮਰੀਕਾ ਦੀ ਮੌਜੂਦਾ ਉੱਪ-ਪ੍ਰਧਾਨ ਕਮਲਾ ਹੈਰਿਸ ਦੇ ਨਾਲ ਹੈ। ਉਨ੍ਹਾਂ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ‘ਸਿੱਖਸ ਫਾਰ ਟਰੰਪ’ ਵਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।  

PunjabKesari

ਪੜ੍ਹੋ ਇਹ ਅਹਿਮ ਖ਼ਬਰ- ਹੈਰਿਸ ਅਮਰੀਕੀ ਲੋਕਤੰਤਰ ਲਈ ਖ਼ਤਰਾ : ਟਰੰਪ

ਯਾਦ ਰਹੇ ਕਿ ਸਿੱਖਸ ਫਾਰ ਟਰੰਪ ਜੋ ਸੰਨ 2016 ਤੋਂ ਹੀ ਡੋਨਾਲਡ ਟਰੰਪ ਦੀ ਜ਼ੋਰਦਾਰ ਹਮਾਇਤ ਕਰਦੀ ਆ ਰਹੀ ਹੈ। ਬੀਤੇ ਦਿਨੀਂ ਚੇਅਰਮੈਨ ਜਸਦੀਪ ਸਿੰਘ ਜੱਸੀ ਵਲੋਂ ਸਾਬਕਾ ਰਾਸ਼ਟਰਪਤੀ ਅਤੇ ਇਸ ਵਾਰ ਰਾਸ਼ਟਰਪਤੀ ਚੋਣ ਦੇ ਉਮੀਦਵਾਰ ਡੋਨਾਲਡ ਟਰੰਪ ਨਾਲ ਪੈਨਸਿਲਵੇਨੀਆਂ ਵਿਖੇ ਉਨ੍ਹਾਂ ਦੀ ਚੋਣ ਮੁਹਿੰਮ ’ਚ ਸ਼ਾਮਿਲ ਹੁੰਦਿਆਂ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਮੁਲਾਕਾਤ ਉਪਰੰਤ ਜੱਸੀ ਨੇ ਦੱਸਿਆ ਕਿ ਡੋਨਾਲਡ ਟਰੰਪ ਨੇ ਸਮਰਥਨ ਦੇਣ ਲਈ ਸਿੱਖਸ ਫਾਰ ਟਰੰਪ ਦਾ ਧੰਨਵਾਦ ਕੀਤਾ। ਜੱਸੀ ਨੇ ਦੱਸਿਆ ਕਿ ਇਸ ਵਾਰ ਟਰੰਪ ਵਿਚ ਵੱਖਰਾ ਹੀ ਉਤਸ਼ਾਹ ਹੈ ਅਤੇ ਲੋਕਾਂ ਵਲੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ। ਜੱਸੀ ਨੇ ਅਮਰੀਕਾ ਵਸਦੇ ਸਮੂਹ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਡੋਨਾਲਡ ਟਰੰਪ ਦੀ ਡਟ ਕੇ ਹਮਾਇਤ ਕੀਤੀ ਜਾਵੇ ਅਤੇ ਆਪਣੇ ਅਤੇ ਆਪਣੇ ਸਕੇ ਸਬੰਧੀਆਂ ਦੀ ਇਕ-ਇਕ ਵੋਟ ਟਰੰਪ ਦੇ ਹੱਕ ਵਿਚ ਭੁਗਤਾਈ ਜਾਵੇ ਤਾਂ ਜੋ ਉਹ ਰਾਸ਼ਟਰਪਤੀ ਬਣ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News