ਆਸਟ੍ਰੇਲੀਆ ‘ਚ ਸਿੱਖ ਸਕਿਉਰਿਟੀ ਗਾਰਡ ’ਤੇ ਹੁੱਲੜਬਾਜ਼ਾਂ ਨੇ ਕੀਤਾ ਹਮਲਾ

Wednesday, Mar 05, 2025 - 12:30 PM (IST)

ਆਸਟ੍ਰੇਲੀਆ ‘ਚ ਸਿੱਖ ਸਕਿਉਰਿਟੀ ਗਾਰਡ ’ਤੇ ਹੁੱਲੜਬਾਜ਼ਾਂ ਨੇ ਕੀਤਾ ਹਮਲਾ

ਸਿਡਨੀ- ਆਏ ਦਿਨ ਪੰਜਾਬੀ ਸਿੱਖਾਂ ਦੀ ਕੁੱਟਮਾਰ ਤੇ ਦਸਤਾਰਾਂ ਦੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਆਸਟ੍ਰੇਲੀਆ ਤੋਂ ਹੈ। ਜਿੱਥੇ ਇੱਕ ਪੰਜਾਬੀ ਸਿੱਖ ਨੌਜਵਾਨ 'ਤੇ ਕੁੱਝ ਹੁੱਲੜਬਾਜ਼ਾਂ ਨੇ ਹਮਲਾ ਕਰ ਦਿੱਤਾ। ਜਦੋਂ ਉਸ 'ਤੇ ਹਮਲਾ ਹੋਇਆ ਤਾਂ ਇਹ ਨੌਜਵਾਨ ਬਤੌਰ ਸਕਿਉਰਿਟੀ ਗਾਰਡ ਕੰਮ ਕਰ ਰਿਹਾ ਸੀ, ਜਿਸ ਵਿੱਚ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ। ਪ੍ਰੀਮੀਅਰ ਜੈਸਿੰਟਾ ਐਲਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ,"ਮੈਂ ਇਸ ਘਿਣਾਉਣੀ ਘਟਨਾ ਤੋਂ ਪੂਰੀ ਤਰ੍ਹਾਂ ਦੁਖੀ ਹਾਂ ਅਤੇ ਮੇਰੀ ਹਮਦਰਦੀ ਪੀੜਤ ਨਾਲ ਹੈ।"

PunjabKesari

ਇਹ ਹੈ ਪੂਰਾ ਮਾਮਲਾ

ਮਾਮਲਾ ਆਸਟ੍ਰੇਲੀਆ ਦੇ ਵਿਕਟੋਰੀਆ ਸ਼ਹਿਰ ਦੇ ਸ਼ਾਪਿੰਗ ਮਾਲ ਦਾ ਹੈ ਜਿੱਥੇ ਨੌਜਵਾਨਾਂ ਦੇ ਗਰੁੱਪ ਨੇ ਸੁਰੱਖਿਆ ਕਰਮਚਾਰੀ 'ਤੇ ਹਮਲਾ ਕੀਤਾ। ਪੁਲਸ ਨੇ ਕਿਹਾ ਕਿ ਉਹ Bendigo Marketplace ਸ਼ਾਪਿੰਗ ਸੈਂਟਰ ਵਿੱਚ ਹੋਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਲਗਭਗ ਨੌਂ ਨੌਜਵਾਨਾਂ ਦੀ ਭੂਮਿਕਾ ਹੈ। ਬੈਂਡਿਗੋ ਦੇ ਸ਼ਾਪਿੰਗ ਮਾਲ ’ਚ ਸਥਾਨਕ ਮੁੰਡਿਆਂ ਨੇ ਹੁੱਲੜਬਾਜ਼ੀ ਕਰਦਿਆਂ ਸਿੱਖ ਸਕਿਉਰਿਟੀ ਗਾਰਡ ਦੀ ਦਸਤਾਰ ਲਾਹ ਦਿੱਤੀ। ਜਾਣਕਾਰੀ ਮੁਤਾਬਕ ਕੁਝ ਵਿਅਕਤੀਆਂ ਨੇ ਸ਼ਾਪਿੰਗ ਮਾਲ ’ਚ ਹੁੱਲੜਬਾਜ਼ੀ ਕੀਤੀ ਤੇ ਉੱਚੀ ਆਵਾਜ਼ ’ਚ ਸੰਗੀਤ ਚਲਾ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਵਾਪਸ ਭੇਜਣ ਦੌਰਾਨ ਪੰਜਾਬੀਆਂ ਨਾਲ ਦੁਰਵਿਵਹਾਰ, ਸੁਣਾਈ ਹੱਡਬੀਤੀ

PunjabKesari

ਡਿਊਟੀ ’ਤੇ ਤਾਇਨਾਤ ਸਿੱਖ ਨੌਜਵਾਨ ਸਕਿਉਰਿਟੀ ਗਾਰਡ ਵੱਲੋਂ ਰੋਕਣ ’ਤੇ ਹੁੱਲੜਬਾਜ਼ਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਦਸਤਾਰ ਲਾਹ ਦਿੱਤੀ। ਮਾਲ ’ਚ ਸਕਿਉਰਿਟੀ ਗਾਰਡ ਦੀ ਮਦਦ ਲਈ ਆਏ ਕੁਝ ਲੋਕਾਂ ਦੀ ਵੀ ਹੁੱਲੜਬਾਜ਼ਾਂ ਨੇ ਕੁੱਟਮਾਰ ਕੀਤੀ। ਇਸ ਦੌਰਾਨ ਸਥਿਤੀ ਵਿਗੜਨ ਕਾਰਨ ਸ਼ਾਪਿੰਗ ਮਾਲ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਹਮਲੇ ’ਚ ਸ਼ਾਮਲ 14 ਤੋਂ 17 ਸਾਲ ਦੀ ਉਮਰ ਦੇ ਚਾਰ ਜਣਿਆਂ ਨੂੰ ਹਿਰਾਸਤ ’ਚ ਲਿਆ ਹੈ। 9 ਜਣੇ ਜਾਂਚ ਦੇ ਘੇਰੇ ’ਚ ਹਨ ਤੇ ਕੁਝ ਹੋਰਨਾਂ ਤੋਂ ਵੀ ਪੁੱਛ-ਪੜਤਾਲ ਜਾਰੀ ਹੈ, ਜਿਸ ਮਗਰੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨਾਲ ਦੁਨੀਆ ਭਰ ਦੇ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News