ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਨੇ ਸਮਾਜਿਕ ਭਲਾਈ ਦੇ ਕੰਮਾਂ ਦੇ ਸਬੰਧ ''ਚ ਕੀਤੀ ਮੀਟਿੰਗ

Tuesday, Feb 21, 2023 - 02:47 PM (IST)

ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਨੇ ਸਮਾਜਿਕ ਭਲਾਈ ਦੇ ਕੰਮਾਂ ਦੇ ਸਬੰਧ ''ਚ ਕੀਤੀ ਮੀਟਿੰਗ

ਮਿਲਾਨ (ਸਾਬੀ ਚੀਨੀਆ)- ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਵੱਲੋਂ ਸਨਬੋਨੀਫਾਚੋ ਗੁਰਦੁਆਰਾ ਸਾਹਿਬ ਵਿਚ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਟਰੱਸਟ ਦੇ ਮੈਂਬਰਾਂ ਨੇ ਟੱਰਸਟ ਵੱਲੋਂ ਚਲਾਏ ਜਾ ਰਹੇ ਸਮਾਜਿਕ ਭਲਾਈ ਦੇ ਕਾਰਜਾਂ ਨੂੰ ਹੋਰ ਅੱਗੇ ਜਾਰੀ ਰੱਖਣ ਲਈ ਅਹਿਮ ਵਿਚਾਰ-ਵਟਾਂਦਰੇ ਕੀਤੇ ਗਏ।

ਟਰੱਸਟ ਦੇ ਬੁਲਾਰਿਆਂ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਮੀਟਿੰਗ ਦੀ ਕਾਰਵਾਈ ਬਾਰੇ ਦੱਸਦਿਆਂ ਕਿਹਾ ਕਿ ਟਰੱਸਟ ਵੱਲੋਂ ਸਮਾਜਿਕ ਭਲਾਈ ਦੇ ਕਾਰਜਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ ਅਤੇ ਇਟਲੀ ਸਮੇਤ ਯੂਰਪ ਭਰ ਦੇ ਅਨੇਕਾਂ ਪੰਜਾਬੀ ਭੈਣ-ਭਰਾ ਇਸ ਟਰੱਸਟ ਦਾ ਹਿੱਸਾ ਬਣ ਕੇ ਸਮਾਜਿਕ ਭਲਾਈ ਦੇ ਮਹਾਨ ਕਾਰਜ ਵਿੱਚ ਹਿੱਸਾ ਪਾ ਰਹੇ ਹਨ। ਦੱਸਣਯੋਗ ਹੈ ਕਿ ਨਿਸ਼ਕਾਮ ਸੇਵਾ ਭਾਵਨਾ ਦੇ ਮਨੋਰਥ ਨਾਲ ਚੱਲ ਰਿਹਾ ਇਹ ਟਰੱਸਟ ਦਾਨੀ ਸੱਜਣਾ ਦੀ ਸਹਾਇਤਾ ਦੇ ਨਾਲ ਫੰਡ ਇਕੱਤਰ ਕਰਕੇ ਲੋੜਵੰਦ ਪਰਿਵਾਰਾਂ ਦੀ ਮਦਦ ਅਤੇ ਬੇਸਹਾਰਾ ਕੁੜੀਆਂ ਦੇ ਵਿਆਹ ਕਾਰਜਾਂ ਆਦਿ ਵਿੱਚ ਮਦਦ ਕਰਕੇ ਵੱਡੀ ਭੁਮਿਕਾ ਨਿਭਾ ਰਿਹਾ ਹੈ।
 


author

cherry

Content Editor

Related News