ਅਮਰੀਕਾ ਦੇ ਸ਼ਿਕਾਗੋ ਵਿਚ ਗੋਲੀਬਾਰੀ, 11 ਲੋਕ ਜ਼ਖਮੀ
Wednesday, Jul 22, 2020 - 08:35 AM (IST)
![ਅਮਰੀਕਾ ਦੇ ਸ਼ਿਕਾਗੋ ਵਿਚ ਗੋਲੀਬਾਰੀ, 11 ਲੋਕ ਜ਼ਖਮੀ](https://static.jagbani.com/multimedia/2020_7image_08_35_47695412312.jpg)
ਵਾਸ਼ਿੰਗਟਨ- ਅਮਰੀਕਾ ਦੇ ਸ਼ਿਕਾਗੋ ਵਿਚ ਹੋਈ ਗੋਲੀਬਾਰੀ ਵਿਚ ਘੱਟ ਤੋਂ ਘੱਟ 11 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਫਾਇਰ ਫਾਈਟਰ ਵਿਭਾਗ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਖਮੀਆਂ ਨੂੰ ਗੰਭੀਰ ਤੇ ਨਾਜ਼ੁਕ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਗੋਲੀਬਾਰੀ ਦੀ ਇਹ ਘਟਨਾ ਪੱਛਮੀ 79 ਵੀ ਸਟਰੀਟ ਦੇ 1000 ਬਲਾਕ ਵਿਚ ਲਗਭਗ ਰਾਤ 11.30 ਵਜੇ ਵਾਪਰੀ।