ਬੇਰੂਤ ''ਚ ਇਜ਼ਰਾਈਲੀ ਹਮਲੇ ''ਚ ਤਿੰਨ ਦੀ ਮੌਤ; ਹਿਜ਼ਬੁੱਲਾ ਕਮਾਂਡਰ ਇਬਰਾਹਿਮ ਅਕੀਲ ਨੂੰ ਬਣਾਇਆ ਨਿਸ਼ਾਨਾ

Friday, Sep 20, 2024 - 08:49 PM (IST)

ਬੇਰੂਤ : ਪਹਿਲਾਂ ਪੇਜਰ ਧਮਾਕੇ, ਫਿਰ ਰੇਡੀਓ ਸੈੱਟਾਂ ਅਤੇ ਵਾਕੀ-ਟਾਕੀਜ਼ ਦੇ ਧਮਾਕੇ ਤੋਂ ਬਾਅਦ, ਇਜ਼ਰਾਈਲੀ ਫੌਜ ਨੇ ਲਗਾਤਾਰ ਦੂਜੇ ਦਿਨ ਹਿਜ਼ਬੁੱਲਾ 'ਤੇ ਹਵਾਈ ਹਮਲੇ ਜਾਰੀ ਰੱਖੇ। ਇਕ ਰਿਪੋਰਟ ਮੁਤਾਬਕ ਇਜ਼ਰਾਇਲੀ ਫੌਜ ਨੇ ਖੁਦ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੇਰੂਤ 'ਚ ਕੁਝ ਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਪਾਸਿਓਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿਚ ਹਿਜ਼ਬੁੱਲਾ ਕਾਂਡਰ ਇਬਰਾਹੀਮ ਅਕੀਲ ਮਾਰਿਆ ਗਿਆ ਹੈ।

ਹਮਲੇ 'ਚ ਤਿੰਨ ਦੀ ਮੌਤ, ਇਜ਼ਰਾਈਲ ਨੇ ਇਬਰਾਹਿਮ ਅਕੀਲ ਨੂੰ ਨਿਸ਼ਾਨਾ ਬਣਾਇਆ
ਇਸ ਹਮਲੇ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਲੇਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੇਰੂਤ ਦੇ ਉਪਨਗਰੀ ਇਲਾਕਿਆਂ 'ਚ ਇਜ਼ਰਾਇਲੀ ਹਮਲੇ 'ਚ ਘੱਟੋ-ਘੱਟ 3 ਲੋਕ ਮਾਰੇ ਗਏ ਅਤੇ 17 ਜ਼ਖਮੀ ਹੋ ਗਏ। ਜਦੋਂ ਕਿ ਇੱਕ ਇਜ਼ਰਾਇਲੀ ਅਧਿਕਾਰੀ ਨੇ ਦੱਸਿਆ ਕਿ ਬੇਰੂਤ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿੱਚ ਹਿਜ਼ਬੁੱਲਾ ਦੇ ਸੀਨੀਅਰ ਫੌਜੀ ਅਧਿਕਾਰੀ ਇਬਰਾਹਿਮ ਅਕੀਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਚਾਰ ਦਿਨਾਂ ਤੋਂ ਹਿਜ਼ਬੁੱਲਾ 'ਤੇ ਮਚਾਈ ਜਾ ਰਹੀ ਤਬਾਹੀ
ਹਿਜ਼ਬੁੱਲਾ ਨੂੰ ਪਿਛਲੇ ਚਾਰ ਦਿਨਾਂ 'ਚ ਇਜ਼ਰਾਈਲ ਤੋਂ ਭਾਰੀ ਨੁਕਸਾਨ ਅਤੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ 'ਚ ਲੇਬਨਾਨ 'ਚ ਹਿਜ਼ਬੁੱਲਾ ਦੇ ਲੜਾਕਿਆਂ ਦੁਆਰਾ ਸੰਚਾਰ ਪ੍ਰਣਾਲੀ ਲਈ ਵਰਤੇ ਜਾ ਰਹੇ ਹਜ਼ਾਰਾਂ ਪੇਜਰਾਂ ਦੇ ਵਿਸਫੋਟ ਵਿੱਚ ਕਈ ਲੜਾਕਿਆਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਬੁੱਧਵਾਰ ਨੂੰ ਰੇਡੀਓ ਸੈੱਟਾਂ ਅਤੇ ਵਾਕੀ-ਟਾਕੀਜ਼ ਨਾਲ ਜੁੜੇ ਧਮਾਕਿਆਂ ਵਿੱਚ ਕਈ ਲੜਾਕਿਆਂ ਦੀ ਵੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਨ੍ਹਾਂ ਦੋਹਾਂ ਧਮਾਕਿਆਂ 'ਚ 30 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ 3000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।

ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਲਾਏ ਕਈ ਦੋਸ਼
ਹਿਜ਼ਬੁੱਲਾ ਨੇ ਇਨ੍ਹਾਂ ਯੰਤਰਾਂ ਦੇ ਵਿਸਫੋਟ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਦਕਿ ਇਜ਼ਰਾਈਲੀ ਫੌਜ ਨੇ ਇਸ ਮਾਮਲੇ 'ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਅਗਲੇ ਦਿਨ ਵੀਰਵਾਰ ਨੂੰ ਤੜਕੇ ਹਿਜ਼ਬੁੱਲਾ ਵੱਲੋਂ ਇਜ਼ਰਾਈਲ 'ਤੇ ਕੀਤੇ ਗਏ ਹਮਲੇ 'ਚ ਇਜ਼ਰਾਇਲੀ ਫੌਜ ਦੇ ਦੋ ਜਵਾਨ ਮਾਰੇ ਗਏ ਸਨ। ਜਿਸ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਅਤੇ ਹਿਜ਼ਬੁੱਲਾ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ। ਇਸ ਸੰਦਰਭ 'ਚ ਇਜ਼ਰਾਈਲ ਵੱਲੋਂ ਲੇਬਨਾਨ ਸਰਹੱਦ 'ਤੇ ਫੌਜਾਂ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨੇ ਵੀ ਯੰਤਰਾਂ ਦੇ ਵਿਸਫੋਟ ਨੂੰ ਲੈ ਕੇ ਇਜ਼ਰਾਈਲ ਨੂੰ ਧਮਕੀ ਦਿੱਤੀ ਸੀ। ਜਿਸ 'ਤੇ ਇਜ਼ਰਾਇਲੀ ਫੌਜ ਦੇ ਮੁਖੀ ਨੇ ਕਿਹਾ ਸੀ ਕਿ ਉਹ ਹਿਜ਼ਬੁੱਲਾ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਹਿਜ਼ਬੁੱਲਾ ਨੂੰ ਆਪਣੇ ਹਮਲਿਆਂ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।


Baljit Singh

Content Editor

Related News