ਚੀਨ ਜਹਾਜ਼ ਹਾਦਸੇ ਦੀ ਜਾਂਚ ਜਾਰੀ, ਖਸਤਾਹਾਲ ਰਸਤਿਆਂ ਅਤੇ ਮੀਂਹ ਕਾਰਨ ਪਿਆ ਵਿਘਨ
Wednesday, Mar 23, 2022 - 11:52 AM (IST)
ਵੁਜ਼ੂ (ਭਾਸ਼ਾ)- ਚੀਨ ਵਿੱਚ ਇਸ ਹਫ਼ਤੇ ਦੇ ਸ਼ੁਰੂ ਵਿੱਚ ਹੋਏ ਜਹਾਜ਼ ਹਾਦਸੇ ਦੀ ਜਾਂਚ ਹਾਲੇ ਵੀ ਜਾਰੀ ਹੈ, ਜਿਸ ਵਿਚ ਬੁੱਧਵਾਰ ਨੂੰ ਖਸਤਾਹਾਲ ਰਸਤਿਆਂ ਅਤੇ ਮੀਂਹ ਨੇ ਵਿਘਨ ਪਾਇਆ। ਜਹਾਜ਼ 'ਚ 132 ਲੋਕ ਸਵਾਰ ਸਨ ਅਤੇ ਸਾਰਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।ਬਰਸਾਤ ਦੇ ਮੌਸਮ ਵਿੱਚ ਖੋਜੀ ਹਾਦਸੇ ਵਾਲੀ ਥਾਂ 'ਤੇ ਜਹਾਜ਼ ਦੇ ਬਲੈਕ ਬਾਕਸ, ਕਾਕਪਿਟ ਵਾਇਸ ਰਿਕਾਰਡਰ ਅਤੇ ਮਨੁੱਖੀ ਅਵਸ਼ੇਸ਼ਾਂ ਦੀ ਖੋਜ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਭਾਰਤ ਨੂੰ ਕਵਾਡ 'ਚ ਦੱਸਿਆ ਇਕ 'ਮਹੱਤਵਪੂਰਨ ਸਹਿਯੋਗੀ'
ਚੀਨ ਦੇ ਸਰਕਾਰੀ ਮੀਡੀਆ ਦੁਆਰਾ ਜਾਰੀ ਕੀਤੀ ਗਈ ਇੱਕ ਵੀਡੀਓ ਕਲਿੱਪ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਬੋਇੰਗ 737-800 ਜਹਾਜ਼ ਦੇ ਛੋਟੇ-ਛੋਟੇ ਟੁੱਕੜੇ ਖਿੱਲਰੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਚਿੱਕੜ ਵਿੱਚ ਲਿਬੜੇ ਹੋਏ ਬਟੂਏ, ਬੈਂਕ ਦੇ ਕਾਗਜ਼ ਅਤੇ ਸ਼ਨਾਖਤੀ ਕਾਰਡ ਵੀ ਬਰਾਮਦ ਹੋਏ ਹਨ। ਜਾਂਚਕਰਤਾਵਾਂ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਬਾਰੇ ਦੱਸਣਾ ਅਜੇ ਜਲਦਬਾਜ਼ੀ ਹੋਵੇਗੀ। ਜਹਾਜ਼ ਉਡਾਣ ਭਰਨ ਦੇ ਇਕ ਘੰਟੇ ਦੇ ਅੰਦਰ ਹੀ ਕਰੈਸ਼ ਹੋ ਗਿਆ ਅਤੇ 96 ਸਕਿੰਟਾਂ ਦੇ ਅੰਦਰ ਇਸ ਨਾਲ ਸੰਪਰਕ ਟੁੱਟ ਗਿਆ। ਇਹ ਹਾਦਸਾ ਗੁਆਂਗਝੀ ਖੇਤਰ ਦੇ ਵੁਜ਼ੂ ਸ਼ਹਿਰ 'ਚ ਸੋਮਵਾਰ ਦੁਪਹਿਰ ਨੂੰ ਵਾਪਰਿਆ। ਇਹ ਜਹਾਜ਼ ਯੂਨਾਨ ਸੂਬੇ ਦੀ ਰਾਜਧਾਨੀ ਕੁਮਿੰਗ ਤੋਂ ਉਦਯੋਗਿਕ ਕੇਂਦਰ ਗੁਆਂਗਝੂ ਜਾ ਰਿਹਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।