ਆਸਟ੍ਰੇਲੀਆਈ ਸਾਂਸਦ ਨੇ ਕੋਵਿਡ ਬਾਰੇ ਕੀਤੀ ਵਿਵਾਦਿਤ ਪੋਸਟ, ਲੋਕਾਂ ਨੇ ਪੀ.ਐੱਮ. ਤੋਂ ਕੀਤੀ ਕਾਰਵਾਈ ਦੀ ਮੰਗ
Monday, Jan 18, 2021 - 05:58 PM (IST)
ਕੈਨਬਰਾ (ਏ.ਐੱਨ.ਆਈ.): ਆਸਟ੍ਰੇਲੀਆ ਦੇ ਤਿੰਨ ਚੌਥਾਈ ਲੋਕਾਂ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਕੋਵਿਡ-19 ਦੇ ਬਾਰੇ ਗਲਤ ਜਾਣਕਾਰੀ ਫੈਲਾਉਣ ਦੇ ਮਾਮਲੇ ਵਿਚ ਇਕ ਸੰਸਦ ਮੈਂਬਰ ਨੂੰ ਹਟਾਉਣ ਦੀ ਮੰਗ ਕੀਤੀ ਹੈ।ਥਿੰਕ ਟੈਂਕ ਆਸਟ੍ਰੇਲੀਆ ਇੰਸਟੀਚਿਊਟ ਦੁਆਰਾ ਸੋਮਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਇੱਕ ਸਰਵੇ ਵਿਚ ਪਾਇਆ ਗਿਆ ਕਿ 76 ਪ੍ਰਤੀਸ਼ਤ ਆਸਟ੍ਰੇਲੀਆਈ ਇਸ ਗੱਲ ਨਾਲ ਸਹਿਮਤ ਹੋਏ ਕਿ ਮੌਰੀਸਨ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸ਼ਾਸਕੀ ਲਿਬਰਲ ਨੈਸ਼ਨਲ ਪਾਰਟੀ ਦੇ ਗਠਜੋੜ ਦੇ ਮੈਂਬਰਾਂ ਦੀ ਸਪਸ਼ੱਟ ਅਤੇ ਜਨਤਕ ਤੌਰ ‘ਤੇ ਆਲੋਚਨਾ ਕਰਨ ਜੋ ਮਹਾਮਾਰੀ ਬਾਰੇ ਗਲਤ ਜਾਣਕਾਰੀ ਫੈਲਾਉਂਦੇ ਹਨ।
ਇਹ ਗੱਲ ਉਦੋਂ ਸਾਹਮਣੇ ਆਈ ਹੈ ਜਦੋਂ ਸਰਕਾਰੀ ਸੰਸਦ ਮੈਂਬਰ ਕਰੈਗ ਕੈਲੀ ਨੇ ਜਨਵਰੀ ਦੇ ਸ਼ੁਰੂ ਵਿਚ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕਰਦਿਆਂ ਬੱਚਿਆਂ ਨਾਲ ਕੀਤੇ ਜਾਂਦੇ ਦੁਰਵਿਵਹਾਰ ਦੀ ਤੁਲਨਾ ਮਾਸਕ ਪਾਉਣ ਦੇ ਹੁਕਮਾਂ ਨਾਲ ਕੀਤੀ ਸੀ। ਉਹਨਾਂ ਨੇ ਲਿਖਿਆ ਸੀ,"ਬੱਚਿਆਂ ਨੂੰ ਮਾਸਕ ਪਹਿਨਣ ਲਈ ਮਜਬੂਰ ਕਰਨਾ ਵਿਸ਼ਾਲ ਸਰੀਰਕ ਅਤੇ ਮਨੋਵਿਗਿਆਨਕ ਨੁਕਸਾਨ ਪਹੁੰਚਾ ਰਿਹਾ ਹੈ - ਜਿਸ ਨੂੰ ਸਿਰਫ਼ ਬਾਲ ਸ਼ੋਸ਼ਣ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।"
ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਕਾਰਜਕਾਲ ਦੇ ਪਹਿਲੇ ਦਿਨ ਦੇ ਸਕਦੇ ਹਨ ਕੈਨੇਡਾ ਨੂੰ ਝਟਕਾ
ਸਰਵੇਖਣ ਵਿਚ ਪਾਇਆ ਗਿਆ ਹੈ ਕਿ ਪਾਰਟੀ ਦੇ ਜ਼ਿਆਦਾਤਰ ਮੈਂਬਰ ਕੈਲੀ ਦੇ ਵਿਰੋਧ ਵਿਚ ਸਨ ਅਤੇ 77 ਫੀਸਦ ਗਠਜੋੜ ਵੋਟਰ ਇਸ ਗੱਲ ਨਾਲ ਸਹਿਮਤ ਹੋਏ ਸਨ ਕਿ ਉਹਨਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਪੋਸਟ ਦੇ ਮੱਦੇਨਜ਼ਰ, ਆਸਟ੍ਰੇਲੀਆਈ ਡਾਕਟਰਾਂ ਦੀ ਪੀਕ ਬੌਡੀ ਮਤਲਬ ਸਿਖਰ ਸੰਸਥਾ, ਆਸਟ੍ਰੇਲੀਆਈ ਮੈਡੀਕਲ ਐਸੋਸੀਏਸ਼ਨ (ਏ.ਐੱਮ.ਏ.) ਨੇ ਮੌਰੀਸਨ ਨੂੰ ਕੈਲੀ ਅਤੇ ਹੋਰਾਂ ਦੀ ਜਨਤਕ ਤੌਰ 'ਤੇ ਨਿੰਦਾ ਕਰਨ ਦੀ ਮੰਗ ਕੀਤੀ ਜੋ ਕਮਿਊਨਿਟੀ ਸਿਹਤ ਅਤੇ ਵਿਗਿਆਨ ਦੀ ਨੀਂਹ ਤੋੜ ਰਹੇ ਹਨ।" ਏ.ਐਮ.ਏ. ਦੇ ਉਪ-ਪ੍ਰਧਾਨ ਕ੍ਰਿਸ ਮੋਏ ਨੇ ਕਿਹਾ,“ਉਮੀਦ ਹੈ ਕਿ ਅਸੀਂ ਨੇਤਾਵਾਂ ਨੂੰ ਉਨ੍ਹਾਂ ਦੀ ਸਲਾਹ ਅਨੁਸਾਰ ਬਹੁਤ ਮਜਬੂਤ ਅਤੇ ਸਪੱਸ਼ਟ ਹੋਣ ਅਤੇ ਵਿਗਿਆਨ ਦਾ ਸਮਰਥਨ ਕਰਨ ਲਈ ਜ਼ਿੰਮੇਵਾਰ ਬਣਾਵਾਂਗੇ।”
ਆਸਟ੍ਰੇਲੀਆ ਇੰਸਟੀਚਿਊਟ ਨੇ ਇਹ ਵੀ ਪਾਇਆ ਕਿ 56 ਪ੍ਰਤੀਸ਼ਤ ਵੋਟਰ ਇਸ ਗੱਲ ਨਾਲ ਸਹਿਮਤ ਹੋਏ ਕਿ ਮੌਰੀਸਨ ਨੂੰ ਕੈਪੀਟਲ ਹਿਲ ਦੰਗਿਆਂ ਨੂੰ ਭੜਕਾਉਣ ਵਿਚ ਭੂਮਿਕਾ ਨਿਭਾਉਣ ਲਈ ਬਾਹਰ ਜਾਣ ਵਾਲੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਜਾਂ ਨਿੰਦਾ ਕਰਨੀ ਚਾਹੀਦੀ ਹੈ। ਮੌਰੀਸਨ ਨੇ ਦੰਗਾ ਕਰਨ ਵਾਲਿਆਂ ਦੀ ਨਿੰਦਾ ਕੀਤੀ ਸੀ ਪਰ ਟਰੰਪ ਦੀ ਭੂਮਿਕਾ ਨੰ ਸੰਬੋਧਿਤ ਨਹੀਂ ਕੀਤਾ ਸੀ।ਮੌਰਿਸਨ ਨੇ ਦੰਗਿਆਂ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੀ ਨਿੰਦਾ ਕੀਤੀ ਪਰ ਟਰੰਪ ਦੀ ਭੂਮਿਕਾ ਵੱਲ ਧਿਆਨ ਨਹੀਂ ਦਿੱਤਾ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।