40,000 ਘੰਟਿਆਂ ’ਚ ਤਿਆਰ ਹੋਈ ਮਿਲਕੀ ਵੇਅ ਦੀ ਇਹ ਤਸਵੀਰ
Thursday, Oct 30, 2025 - 01:46 PM (IST)
ਵੈੱਬ ਡੈਸਕ- ਖਗੋਲ ਵਿਗਿਆਨੀਆਂ ਨੇ ਸਾਡੀ ਆਕਾਸ਼ਗੰਗਾ ‘ਮਿਲਕੀ ਵੇਅ’ ਦੀ ਇਕ ਸ਼ਾਨਦਾਰ ਤਸਵੀਰ ਜਾਰੀ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਮਿਲਕੀ ਵੇਅ ਦੀ ਇੰਨੀ ਵਿਸਤ੍ਰਿਤ ਤਸਵੀਰ ਬਣਾਈ ਗਈ ਹੈ। ਖਗੋਲ ਵਿਗਿਆਨੀਆਂ ਨੂੰ ਇਸ ਤਸਵੀਰ ਨੂੰ ਬਣਾਉਣ ਵਿਚ 40,000 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਿਆ ਹੈ। ਇਹ ਤਸਵੀਰ ਲੋਅ-ਫ੍ਰੀਕੁਐਂਸੀ ਰੇਡੀਓ ਰੰਗੀਨ ਚਿੱਤਰਾਂ ਨੂੰ ਜੋੜ ਕੇ ਬਣਾਈ ਗਈ ਹੈ। ਇਹ ਤਸਵੀਰ ਦੱਖਣੀ ਗੋਲਾਰਦ ਤੋਂ ਲਈ ਗਈ ਹੈ। ਇਹ ਖਗੋਲ ਵਿਗਿਆਨੀਆਂ ਨੂੰ ਸਾਡੀ ਆਕਾਸ਼ਗੰਗਾ ਵਿਚ ਤਾਰਿਆਂ ਦੇ ਜਨਮ, ਵਿਕਾਸ ਅਤੇ ਮੌਤ ਬਾਰੇ ਇਕ ਨਵੇਂ ਤਰੀਕੇ ਨਾਲ ਸਿੱਖਣ ’ਚ ਮਦਦ ਕਰੇਗੀ।
ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ
ਇੰਟਰਨੈਸ਼ਨਲ ਸੈਂਟਰ ਫਾਰ ਰੇਡੀਓ ਐਸਟ੍ਰੋਨੋਮੀ ਰਿਸਰਚ (ICRAR) ਦੇ ਖਗੋਲ ਵਿਗਿਆਨੀਆਂ ਨੇ ਪੱਛਮੀ ਆਸਟ੍ਰੇਲੀਆ ਵਿਚ ਮੌਜੂਦ ਮੁਸ਼ਰਿਸਨ ਵਾਈਡਫੀਲਡ ਐਰੇ ਟੈਲੀਸਕੋਪ ਦੀ ਵਰਤੋਂ ਕਰ ਕੇ ਇਹ ਤਸਵੀਰ ਬਣਾਈ ਹੈ। ਖਗੋਲ ਵਿਗਿਆਨੀਆਂ ਨੇ ਆਕਾਸ਼ਗੰਗਾ ਦੇ ਉਨ੍ਹਾਂ ਹਿੱਸਿਆਂ ਨੂੰ ਕੈਪਚਰ ਕਰਨ ਲਈ ਰੇਡੀਓ ਤਰੰਗਾਂ ਦੀ ਵਰਤੋਂ ਕੀਤੀ ਹੈ, ਜੋ ਦ੍ਰਿਸ਼ਮਾਨ ਰੌਸ਼ਨੀ ਨਾਲ ਦਿਖਾਈ ਨਹੀਂ ਦਿੰਦੇ। ਰੇਡੀਓ ਤਰੰਗਾਂ ਦੀ ਮਦਦ ਨਾਲ ਉਹ ਗੈਸ, ਧੂੜ ਅਤੇ ਧੂੜ ਦੇ ਬੱਦਲਾਂ ਰਾਹੀਂ ਤਾਰੇ ਦੇ ਗਠਨ ਨੂੰ ਦੇਖ ਸਕਣਗੇ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
10 ਗੁਣਾ ਸਾਫ਼ ਅਤੇ ਦੁੱਗਣੀ ਵੱਡੀ ਤਸਵੀਰ
2019 ’ਚ ਆਕਾਸ਼ਗੰਗਾ ਦੀ ਇਕ ਰੇਡੀਓ-ਵੇਵ ਤਸਵੀਰ ਵੀ ਬਣਾਈ ਗਈ ਸੀ ਪਰ ਇਹ ਨਵੀਂ ਤਸਵੀਰ 10 ਗੁਣਾ ਸਾਫ਼ ਹੈ ਅਤੇ ਦੁੱਗਣੇ ਖੇਤਰ ਨੂੰ ਕਵਰ ਕਰਦੀ ਹੈ। ਆਈ. ਸੀ. ਆਰ. ਏ. ਆਰ. ਦੀ ਕਰਟਿਨ ਯੂਨੀਵਰਸਿਟੀ ਦੀ ਖੋਜਕਰਤਾ ਸਿਲਵੀਆ ਮੋਂਟੋਵਾਨਿਨੀ ਦੇ ਅਨੁਸਾਰ ਇਸ ਤਸਵੀਰ ਵਿਚ ਵੱਡੇ ਲਾਲ ਚੱਕਰ ਟੁੱਟਣ ਵਾਲੇ ਤਾਰਿਆਂ ਨੂੰ ਦਰਸਾਉਂਦੇ ਹਨ, ਜਦਕਿ ਛੋਟੇ ਨੀਲੇ ਖੇਤਰ ਉਹ ਹਨ, ਜਿੱਥੇ ਨਵੇਂ ਤਾਰੇ ਬਣ ਰਹੇ ਹਨ।
ਆਰੂਸ਼ ਚੋਪੜਾ
