ਸਕੂਲ ਨੇੜੇ ਹੋ ਗਿਆ ਧਮਾਕਾ ! ਦਰਜਨਾਂ ਵਿਦਿਆਰਥੀ ਹੋਏ ਫੱਟੜ, ਕਾਬੁਲ 'ਚ ਮਚੀ ਹਾਹਾਕਾਰ

Wednesday, Aug 19, 2026 - 09:48 AM (IST)

ਸਕੂਲ ਨੇੜੇ ਹੋ ਗਿਆ ਧਮਾਕਾ ! ਦਰਜਨਾਂ ਵਿਦਿਆਰਥੀ ਹੋਏ ਫੱਟੜ, ਕਾਬੁਲ 'ਚ ਮਚੀ ਹਾਹਾਕਾਰ

ਇੰਟਰਨੈਸ਼ਨਲ ਡੈਸਕ- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸਕੂਲ ਕੰਪਲੈਕਸ ਦੇ ਨੇੜੇ ਹੋਏ ਭਿਆਨਕ ਧਮਾਕਾ ਹੋਇਆ ਹੈ, ਜਿਸ 'ਚ ਘੱਟੋ-ਘੱਟ 42 ਬੱਚੇ ਜ਼ਖਮੀ ਹੋ ਗਏ ਹਨ। ਸੰਯੁਕਤ ਰਾਸ਼ਟਰ (UN) ਨੇ ਮੰਗਲਵਾਰ ਨੂੰ ਇਸ ਮੰਦਭਾਗੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਸਿਆਸੀ ਮਿਸ਼ਨ (UNAMA) ਅਨੁਸਾਰ, ਇਸ ਧਮਾਕੇ 'ਚ ਜ਼ਖਮੀ ਹੋਏ ਬੱਚਿਆਂ ਦੀ ਉਮਰ 9 ਤੋਂ 14 ਸਾਲ ਦੇ ਵਿਚਕਾਰ ਹੈ।

ਕਾਬੁਲ ਪੁਲਸ ਦੇ ਬੁਲਾਰੇ ਖਾਲਿਦ ਜ਼ਾਦਰਾਨ ਨੇ ਦੱਸਿਆ ਕਿ ਇਹ ਧਮਾਕਾ ਸੋਮਵਾਰ ਨੂੰ ਇੱਕ ਹੈਂਡ ਗ੍ਰਨੇਡ ਕਾਰਨ ਹੋਇਆ ਸੀ, ਜਿਸ 'ਚ ਕਈ ਬੱਚੇ ਝੁਲਸ ਕੇ ਜ਼ਖਮੀ ਹੋ ਗਏ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਧਮਾਕਾ ਰਾਜਧਾਨੀ ਦੇ ਉਸ ਇਲਾਕੇ 'ਚ ਹੋਇਆ, ਜਿੱਥੇ ਘੱਟ-ਗਿਣਤੀ 'ਹਜ਼ਾਰਾ' ਭਾਈਚਾਰੇ ਦੀ ਆਬਾਦੀ ਜ਼ਿਆਦਾ ਹੈ। ਅਫ਼ਗਾਨਿਸਤਾਨ 'ਚ ਹਜ਼ਾਰਾ ਭਾਈਚਾਰਾ ਲੰਬੇ ਸਮੇਂ ਤੋਂ ਨਿਸ਼ਾਨਾ ਬਣਾਏ ਜਾ ਰਹੇ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ।

ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਦੱਸਿਆ ਕਿ ਯੂ.ਐੱਨ. ਮਿਸ਼ਨ ਨੇ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਜ਼ਖਮੀ ਬੱਚਿਆਂ ਦੀ ਗਿਣਤੀ 50 ਦੇ ਨੇੜੇ ਵੀ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਇਲਾਜ ਨਜ਼ਦੀਕੀ ਹਸਪਤਾਲ 'ਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਨੇ 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ ! ਹਾਲੀਵੁੱਡ 'ਚ ਛਾਈ ਸੋਗ ਦੀ ਲਹਿਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News