ਬੱਚਿਆਂ ਨਾਲ ਭਰੀ ਸਕੂਲ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, ਮਚੀ ਹਾਹਾਕਾਰ
Friday, Mar 07, 2025 - 07:31 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮਿਲਾਨ ਤੋਂ ਵੀਨਸ ਨੂੰ ਜਾਣ ਵਾਲੇ ਹਾਈਵੇ A4 'ਤੇ ਬੱਚਿਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਹਰ ਪਾਸੇ ਹਾਹਾਕਾਰ ਮੱਚ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 10 ਵਜੇ ਦੇ ਕਰੀਬ ਮਿਲਾਨ ਦੇ ਨੇੜਲੇ ਇਲਾਕੇ ਕੋਰਮਾਨੋ ਹਾਈਵੇ A4 'ਤੇ ਪਿਕਨਿਕ ਲਈ ਬੱਚਿਆਂ ਨੂੰ ਲੈਕੇ ਜਾ ਰਹੀ ਬੱਸ ਦੀ ਟਰੱਕ ਨਾਲ ਟਕੱਰ ਹੋ ਗਈ, ਜਿਸ ਵਿਚ 44 ਦੇ ਕਰੀਬ ਬੱਚੇ ਤੇ ਅਧਿਆਪਕ ਮੌਜੂਦ ਸਨ।
ਪੜ੍ਹੋ ਇਹ ਅਹਿਮ ਖ਼ਬਰ- ਪ੍ਰਵਾਸੀਆਂ ਨਾਲ ਭਰੀਆਂ ਕਿਸ਼ਤੀਆਂ ਪਲਟੀਆਂ, ਦੋ ਲੋਕਾਂ ਦੀ ਮੌਤ, 186 ਲਾਪਤਾ
ਇਸ ਹਾਦਸੇ ਵਿਚ ਬੱਸ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਦ ਕਿ ਦੋ ਵਿਦਿਆਰਥੀਆਂ ਦੇ ਵੀ ਸੱਟਾਂ ਲੱਗੀਆਂ ਜਿੰਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਫਿਲਹਾਲ ਸਥਾਨਕ ਪੁਲਸ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਬਚਾਅ ਕਾਰਜਾਂ ਵਿਚ ਲੱਗੇ ਬਚਾਉ ਦਲ ਦੀ ਟੀਮਾਂ ਨੇ ਆਵਾਜਾਈ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਹੈ। ਅੰਦਾਜ਼ੇ ਲਾਏ ਲੱਗ ਰਿਹਾ ਹਨ ਕਿ ਬੱਸ ਡਰਾਈਵਰ ਨੂੰ ਚੱਕਰ ਆਉਣ ਜਾਂ ਕਿਸੇ ਤਰਾ ਦੀ ਪ੍ਰੇਸ਼ਾਨੀ ਕਾਰਨ ਹਾਦਸਾ ਵਾਪਰਿਆ ਹੈ। ਸਕੂਲ ਬੱਸ ਵਿਦਿਆਰਥੀਆਂ ਨੂੰ ਲੈ ਕੇ ਮਿਲਾਨ ਤੋ ਬੇਰਗਾਮੋ ਵੱਲ ਨੂੰ ਜਾ ਰਹੀ ਸੀ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ, ਜਿਸ ਤੋ ਬਾਅਦ ਬੱਚਿਆਂ ਤੇ ਮਾਪਿਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।