ਸਾਊਦੀ ਅਰਬ ਨੇ ਇਸ ਸਾਲ ਹੁਣ ਤੱਕ 100 ਤੋਂ ਵੱਧ ਵਿਦੇਸ਼ੀਆਂ ਨੂੰ ਦਿੱਤੀ ਸਜ਼ਾ-ਏ-ਮੌਤ

Monday, Nov 18, 2024 - 01:38 PM (IST)

ਸਾਊਦੀ ਅਰਬ ਨੇ ਇਸ ਸਾਲ ਹੁਣ ਤੱਕ 100 ਤੋਂ ਵੱਧ ਵਿਦੇਸ਼ੀਆਂ ਨੂੰ ਦਿੱਤੀ ਸਜ਼ਾ-ਏ-ਮੌਤ

ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ ਨੇ ਇਸ ਸਾਲ 100 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਹਾਲ ਹੀ ਵਿਚ ਯਮਨ ਦੇ ਇਕ ਨਾਗਰਿਕ ਨੂੰ ਮੱਧ ਪੂਰਬ ਦੇ ਰਾਜ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਮੌਤ ਦੀ ਸਜ਼ਾ ਦਿੱਤੀ ਗਈ ਸੀ। ਇਸ ਦੇ ਨਾਲ 2024 ਵਿੱਚ ਸਾਊਦੀ ਅਰਬ ਵੱਲੋਂ ਕੁੱਲ 101 ਵਿਦੇਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਏ.ਐੱਫ.ਪੀ. ਦੀ ਰਿਪੋਰਟ ਮੁਤਾਬਕ ਇਹ ਅੰਕੜਾਂ 2023 ਅਤੇ 2022 ਦੇ ਅੰਕੜਿਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ, ਜਦੋਂ ਅਧਿਕਾਰੀਆਂ ਨੇ ਹਰ ਸਾਲ 34 ਵਿਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਰਿਪੋਰਟ ਮੁਤਾਬਕ ਇਸ ਸਾਲ ਫਾਂਸੀ ਦਿੱਤੇ ਗਏ ਵਿਦੇਸ਼ੀਆਂ 'ਚ ਪਾਕਿਸਤਾਨ ਦੇ 21, ਯਮਨ ਦੇ 20, ਸੀਰੀਆ ਦੇ 14, ਨਾਈਜੀਰੀਆ ਦੇ 10, ਮਿਸਰ ਦੇ 9, ਜਾਰਡਨ ਦੇ 8, ਇਥੋਪੀਆ ਦੇ 7 ਅਤੇ ਸੂਡਾਨ, ਭਾਰਤ, ਅਫਗਾਨਿਸਤਾਨ ਤੋਂ 3-3 ਅਤੇ ਸ਼੍ਰੀਲੰਕਾ, ਇਰੀਟ੍ਰੀਆ ਅਤੇ ਫਿਲੀਪੀਨਜ਼ ਤੋਂ 1-1 ਸਨ।

ਇਹ ਵੀ ਪੜ੍ਹੋ: ਬੰਗਲਾਦੇਸ਼ ਟ੍ਰਿਬਿਊਨਲ ਸਾਬਕਾ PM ਹਸੀਨਾ ਦੀ ਗ੍ਰਿਫਤਾਰੀ ਸਬੰਧੀ ਪੁਲਸ ਤੋਂ ਲਵੇਗਾ ਜਾਣਕਾਰੀ

ਬਰਲਿਨ ਸਥਿਤ ਯੂਰਪੀਅਨ-ਸਾਊਦੀ ਆਰਗੇਨਾਈਜੇਸ਼ਨ ਫਾਰ ਹਿਊਮਨ ਰਾਈਟਸ (ਈ.ਐਸ.ਓ.ਐਚ.ਆਰ.) ਦੇ ਕਾਨੂੰਨੀ ਨਿਰਦੇਸ਼ਕ ਤਾਹਾ ਅਲ-ਹਾਜੀ ਮੁਤਾਬਕ, "ਇਹ ਇੱਕ ਸਾਲ ਵਿੱਚ ਵਿਦੇਸ਼ੀ ਲੋਕਾਂ ਨੂੰ ਫਾਂਸੀ ਦਿੱਤੇ ਜਾਣ ਦੀ ਸਭ ਤੋਂ ਵੱਡੀ ਸੰਖਿਆ ਹੈ। ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਇੱਕ ਸਾਲ ਵਿੱਚ ਕਦੇ ਵੀ 100 ਵਿਦੇਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਹੈ।" ਉਥੇ ਹੀ ਮਨੁੱਖੀ ਅਧਿਕਾਰ ਸਮੂਹਾਂ ਨੇ ਮੌਤ ਦੀ ਸਜ਼ਾ ਦੀ ਵਰਤੋਂ 'ਤੇ ਸਾਊਦੀ ਅਰਬ ਦੀ ਆਲੋਚਨਾ ਕੀਤੀ ਹੈ। ਐਮਨੇਸਟੀ ਇੰਟਰਨੈਸ਼ਨਲ ਦੇ ਅਨੁਸਾਰ, ਸਾਊਦੀ ਅਰਬ ਨੇ 2023 ਵਿੱਚ ਚੀਨ ਅਤੇ ਈਰਾਨ ਤੋਂ ਬਾਅਦ ਤੀਜੇ ਸਭ ਤੋਂ ਵੱਧ ਕੈਦੀਆਂ ਨੂੰ ਫਾਂਸੀ ਦਿੱਤੀ। ਇਸ ਸਾਲ ਖਾੜੀ ਦੇਸ਼ ਨੇ 3 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਵੱਡੀ ਗਿਣਤੀ ਵਿਚ ਫਾਂਸੀ ਦੀ ਸਜ਼ਾ ਦਿੱਤੀ। ਸਾਲ 1995 ਸਾਊਦੀ ਅਰਬ ਨੇ 192 ਲੋਕਾਂ ਨੂੰ ਫਾਂਸੀ ਦਿੱਤੀ ਸੀ ਅਤੇ 2022 ਵਿਚ 196 ਲੋਕਾਂ ਨੂੰ ਫਾਂਸੀ ਦਿੱਤੀ ਸੀ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੰਕਜ ਲਾਂਬਾ ਦੀ ਭਾਲ 'ਚ ਜੁਟੀ ਲੰਡਨ ਪੁਲਸ, ਤਸਵੀਰ ਕੀਤੀ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News