ਸਾਊਦੀ ’ਚ ਕੋਰੋਨਾ ਟੀਕੇ ਲਈ ਇਕ ਦਿਨ ’ਚ ਇਕ ਲੱਖ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ
Thursday, Dec 17, 2020 - 08:24 AM (IST)
ਰਿਆਦ, (ਭਾਸ਼ਾ)-ਸਾਊਦੀ ਅਰਬ ’ਚ ਕੋਰੋਨਾ ਵੈਕਸੀਨ ਲਈ ਇਕ ਦਿਨ ’ਚ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਇਹ ਜਾਣਕਾਰੀ ਸਾਊਦੀ ਅਰਬ ਦੇ ਸਿਹਤ ਮੰਤਰਾਲਾ ਨੇ ਦਿੱਤੀ ਹੈ।
ਮੰਤਰਾਲਾ ਨੇ ਕਿਹਾ ਕਿ ਹੁਣ ਤੱਕ 1,00,546 ਲੋਕਾਂ ਨੇ ਕੋਰੋਨਾ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਸਿਹਤ ਮੰਗਲਵਾਰ ਨੂੰ ਕੋਰੋਨਾ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਐਲਾਨ ਕੀਤਾ ਸੀ। ਸ਼ੁਰੂਆਤ ’ਚ ਇਹ ਵੈਕਸੀਨ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ, ਪੇਸ਼ੇਵਰ ਕਾਰਜਾਂ ਕਾਰਣ ਇਨਫੈਕਸ਼ਨ ਦੇ ਖ਼ਤਰੇ ਵਾਲੇ ਲੋਕਾਂ ਅਤੇ ਪਹਿਲਾਂ ਤੋਂ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਮਹੁੱਈਆ ਕਰਵਾਈ ਜਾਏਗੀ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਦੀ ਸਮਾਪਤੀ ’ਤੇ ਸਾਊਦੀ ਅਰਬ ਦੇ ਖੁਰਾਕ ਅਤੇ ਡਰੱਗ ਅਥਾਰਿਟੀ ਨੇ ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਅਤੇ ਜਰਮਨੀ ਦੀ ਦਵਾਈ ਕੰਪਨੀ ਬਾਇਓਐਨਟੈਕ ਦੀ ਵੈਕਸੀਨ ਲਈ ਰਜਿਸਟ੍ਰੇਸ਼ਨ ਅਤੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਸੀ।