ਆਸਿਆਨ ਆਰਥਿਕ ਭਾਈਚਾਰੇ ਦੇ ਡਿਪਟੀ ਜਨਰਲ ਸਕੱਤਰ ਬਣੇ ਭਾਰਤੀ ਮੂਲ ਦੇ ਸਤਵਿੰਦਰ ਸਿੰਘ

Saturday, Mar 27, 2021 - 05:17 PM (IST)

ਆਸਿਆਨ ਆਰਥਿਕ ਭਾਈਚਾਰੇ ਦੇ ਡਿਪਟੀ ਜਨਰਲ ਸਕੱਤਰ ਬਣੇ ਭਾਰਤੀ ਮੂਲ ਦੇ ਸਤਵਿੰਦਰ ਸਿੰਘ

ਸਿੰਗਾਪੁਰ (ਭਾਸ਼ਾ) : ਭਾਰਤੀ ਮੂਲ ਦੇ ਸਤਵਿੰਦਰ ਸਿੰਘ ਨੂੰ ਆਸਿਆਨ ਸਕੱਤਰੇਤ ਨੇ ਆਪਣਾ ਆਰਥਿਕ ਭਾਈਚਾਰੇ ਦਾ ਅਗਲਾ ਡਿਪਟੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਸਤਵਿੰਦਰ ਸਿੰਗਾਪੁਰ ਦੇ ਇਕ ਸੀਨੀਅਰ ਸਿਵਲ ਸੇਵਾ ਅਧਿਕਾਰੀ ਹਨ। ਮੀਡੀਆ ’ਚ ਛਪੀਆਂ ਖਬਰਾਂ ਅਨੁਸਾਰ ਵਪਾਰ ਅਤੇ ਉਦਯੋਗ ਮੰਤਰਾਲਾ (ਐੱਮ. ਟੀ. ਆਈ.) ਨੇ ਸਤਵਿੰਦਰ ਸਿੰਘ ਵਲੋਂ ਸ਼ੁੱਕਰਵਾਰ ਤਿੰਨ ਸਾਲ ਦੇ ਕਾਰਜਕਾਲ ਲਈ ਅਹੁਦਾ ਸੰਭਾਲਣ ਦਾ ਐਲਾਨ ਕੀਤਾ। ਸਿੰਘ ਫਿਲਪੀਨਜ਼ ਦੇ ਡਾ. ਅਲਾਦੀਨ ਡੀ ਰਿਲੋ ਦੀ ਥਾਂ ਲੈਣਗੇ।

 


author

Anuradha

Content Editor

Related News