ਸੰਤ ਬਾਬਾ ਜੀਤ ਸਿੰਘ ਪੁਨਤੀਨੀਆ ਵਿਖੇ ਸੰਗਤਾਂ ਨੂੰ ਇਲਾਹੀ ਬਾਣੀ ਕਰਵਾਉਣਗੇ ਸਰਵਣ

Friday, Sep 06, 2024 - 11:31 AM (IST)

ਸੰਤ ਬਾਬਾ ਜੀਤ ਸਿੰਘ ਪੁਨਤੀਨੀਆ ਵਿਖੇ ਸੰਗਤਾਂ ਨੂੰ ਇਲਾਹੀ ਬਾਣੀ ਕਰਵਾਉਣਗੇ ਸਰਵਣ

ਰੋਮ (ਕੈਂਥ)- ਪਿਛਲੇ ਕਾਫ਼ੀ ਸਮੇਂ ਤੋਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਕਰਦੇ ਆ ਰਹੇ ਸੰਤ ਬਾਬਾ ਜੀਤ ਸਿੰਘ ਮੁੱਖੀ ਨਿਰਮਲ ਕੁਟੀਆ ਜੋਹਲਾਂ (ਜਲੰਧਰ )ਸੰਪਰਦਾਏ ਹੋਤੀ ਮਰਦਾਨ ਆਪਣੀ ਵਿਸ਼ੇਸ਼ ਯੂਰਪ ਫੇਰੀ 'ਤੇ ਹਨ। ਸੰਤ ਬਾਬਾ ਜੀਤ ਸਿੰਘ ਯੂਰਪ ਦੀਆਂ ਸੰਗਤਾਂ ਨੂੰ ਦਰਸ਼ਨ ਦੇਣ ਲਈ ਆਪਣੀ ਵਿਸੇ਼ਸ ਯੂਰਪ ਫੇਰੀ ਤਹਿਤ 7 ਸਤੰਬਰ ਦਿਨ ਸ਼ਨੀਵਾਰ 2024 ਨੂੰ ਲਾਸੀਓ ਸੂਬੇ ਦੇ ਚਰਚਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲੀਆਰਾ ਰੋਡ ਨੰਬਰ 47 ਨਵੀਂ ਇਮਾਰਤ ਪੁਨਤੀਨੀਆ (ਲਾਤੀਨਾ) ਵਿਖੇ  ਹੋ ਰਹੇ ਮਹਾਨ ਗੁਰਮਤਿ ਸਮਾਗਮਾਂ ਵਿੱਚ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਦੇਣਗੇ ਤੇ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾਉਣਗੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਤੇ ਸੱਭਿਆਚਾਰਕ ਪ੍ਰੋਗਰਾਮ ‘ਤੇਲਗੂ ਆਰਾ‘ ਆਯੋਜਿਤ

ਸੰਤ ਬਾਬਾ ਜੀਤ ਸਿੰਘ ਨੇ ਅੰਮ੍ਰਿਤ ਸੰਚਾਰ ਸਮਾਗਮਾਂ ਦੁਆਰਾ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਸੇਵਾ ਨਿਭਾਈ ਤੇ ਸਮੇਂ -ਸਮੇਂ 'ਤੇ  ਉਹ ਸੰਗਤਾਂ ਨੂੰ ਦਰਸ਼ਨ ਦੇਣ ਦੇਸ਼-ਵਿਦੇਸ਼ ਯਾਤਰਾ ਕਰਦੇ ਰਹਿੰਦੇ ਹਨ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਦਲਜੀਤ ਸਿੰਘ ਸੋਢੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲੀਆਰਾ ਰੋਡ ਨੰਬਰ 47 ਨਵੀਂ ਇਮਾਰਤ ਪੁਨਤੀਨੀਆ (ਲਾਤੀਨਾ) ਤੇ ਸੰਤ ਬਾਬਾ ਜੀਤ ਸਿੰਘ ਹੁਰਾਂ ਦੇ ਸੇਵਾਦਾਰ ਮੱਖਣ ਸਿੰਘ ਨੇ ਦਿੰਦਿਆਂ ਕਿਹਾ ਕਿ ਇਸ ਮੌਕੇ ਆਰੰਭੇ ਸ੍ਰੀ ਆਖੰਡ ਪਾਠ ਸਾਹਿਬ ਜੀਓ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਵਿੱਚ ਵਿਸੇ਼ਸ ਤੌਰ 'ਤੇ ਸੰਤ ਬਾਬਾ ਜੀਤ ਸਿੰਘ ਮੁੱਖੀ ਨਿਰਮਲ ਕੁਟੀਆ ਜੋਹਲਾਂ (ਜਲੰਧਰ) ਸੰਪਰਦਾਏ ਹੋਤੀ ਮਰਦਾਨ ਇਲਾਹੀ ਬਾਣੀ ਦਾ ਕੀਰਤਨ ਕਰਨਗੇ।ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News