ਆਸਟ੍ਰੇਲੀਆ: ਮਾਲਵਾਹਕ ਜਹਾਜ਼ ਤੋਂ ਸਮੁੰਦਰ ''ਚ ਡਿੱਗਿਆ ਮਲਾਹ, 24 ਘੰਟਿਆਂ ਬਾਅਦ ਕੱਢਿਆ ਸੁਰੱਖਿਅਤ

Saturday, Nov 09, 2024 - 03:27 PM (IST)

ਆਸਟ੍ਰੇਲੀਆ: ਮਾਲਵਾਹਕ ਜਹਾਜ਼ ਤੋਂ ਸਮੁੰਦਰ ''ਚ ਡਿੱਗਿਆ ਮਲਾਹ, 24 ਘੰਟਿਆਂ ਬਾਅਦ ਕੱਢਿਆ ਸੁਰੱਖਿਅਤ

ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਸਿਡਨੀ ਨੇੜੇ ਇਕ ਮਾਲਵਾਹਕ ਜਹਾਜ਼ ਤੋਂ ਡਿੱਗੇ  ਮਲਾਹ ਨੂੰ ਕਰੀਬ 24 ਘੰਟਿਆਂ ਬਾਅਦ ਸਮੁੰਦਰ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਮਾਲਵਾਹਕ ਜਹਾਜ਼ 'ਤੇ ਸਵਾਰ ਮਲਾਹ ਸਥਾਨਕ ਸਮੇਂ ਮੁਤਾਬਕ ਵੀਰਵਾਰ ਰਾਤ ਕਰੀਬ 11:30 ਵਜੇ ਸਿਡਨੀ ਦੇ ਉੱਤਰ 'ਚ ਸਥਿਤ ਬੰਦਰਗਾਹ ਸ਼ਹਿਰ ਨਿਊਕੈਸਲ ਦੇ ਤੱਟ ਤੋਂ 8 ਕਿਲੋਮੀਟਰ ਦੂਰ ਸਿੰਗਾਪੁਰ ਸਥਿਤ ਬਲਕ ਕੈਰੀਅਰ ਡਬਲ ਡਿਲਾਈਟ ਤੋਂ ਸਮੁੰਦਰ 'ਚ ਡਿੱਗ ਗਿਆ। ਉੱਥੇ ਮੌਜੂਦ ਇੱਕ ਮਛੇਰੇ ਨੇ ਉਸ ਨੂੰ ਬਚਾਇਆ।

ਇਹ ਵੀ ਪੜ੍ਹੋ: ਲਾਹੌਰ 'ਚ AQI ਫਿਰ 1000 ਤੋਂ ਪਾਰ, ਪਾਰਕਾਂ ਅਤੇ ਖੇਡ ਮੈਦਾਨਾਂ 'ਚ ਦਾਖਲੇ 'ਤੇ ਪਾਬੰਦੀ

ਇਕ ਬੁਲਾਰੇ ਨੇ ਆਸਟ੍ਰੇਲੀਆ ਦੇ ਨਾਇਨ ਨਿਊਜ਼ ਨੈੱਟਵਰਕ ਨੂੰ ਦੱਸਿਆ, "ਮਲਾਹ (20) ਕਥਿਤ ਤੌਰ 'ਤੇ ਲਗਭਗ 24 ਘੰਟੇ ਸਮੁੰਦਰ ਵਿਚ ਰਿਹਾ ਸੀ। ਉਸਨੇ ਲਾਈਫ ਜੈਕੇਟ ਪਾਈ ਹੋਈ ਸੀ, ਉਹ ਹੋਸ਼ ਵਿੱਚ ਸੀ, ਉਹ ਸਾਡੇ ਨਾਲ ਗੱਲਬਾਤ ਕਰਨ ਦੇ ਯੋਗ ਸੀ, ਪਰ ਉਹ ਬਹੁਤ ਠੰਡਾ ਸੀ ਅਤੇ ਪੂਰੀ ਤਰ੍ਹਾਂ ਥੱਕਿਆ ਹੋਇਆ ਸੀ।'' ਮਲਾਹ ਦੀ ਭਾਲ ਲਈ ਸ਼ੁੱਕਰਵਾਰ ਨੂੰ 2 ਕਿਸ਼ਤੀਆਂ, 2 ਹੈਲੀਕਾਪਟਰ ਅਤੇ 1 ਜਹਾਜ਼ ਨੂੰ ਸ਼ਾਮਲ ਕੀਤਾ ਗਿਆ ਅਤੇ ਇੱਕ ਵੱਡੀ ਮੁਹਿੰਮ ਚਲਾਈ ਗਈ। ਐੱਨ.ਐੱਸ.ਡਬਲਯੂ. ਮਰੀਨ ਐਂਡ ਰੈਸਕਿਊ ਦੇ ਜੇਸਨ ਰਿਚਰਡ ਨੇ ਕਿਹਾ ਕਿ ਖੋਜ ਟੀਮ ਮਲਾਹ ਨੂੰ ਸਮੁੰਦਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਕੇ ਖੁਸ਼ ਹੈ। ਫਿਲਹਾਲ ਮਲਾਹ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ

ਇਹ ਵੀ ਪੜ੍ਹੋ: ਕੈਨੇਡਾ ਵੱਸਦੇ ਪੰਜਾਬੀਆਂ ਨੂੰ ਲੱਗ ਸਕਦੈ ਵੱਡਾ ਝਟਕਾ, ਛੱਡਣਾ ਪੈ ਸਕਦਾ ਹੈ ਮੁਲਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News