ਰੂਸੀ ਹਵਾਈ ਰੱਖਿਆ ਬਲਾਂ ਨੇ ਤਬਾਹ ਕੀਤੇ 40 ਯੂਕ੍ਰੇਨੀ ਡਰੋਨ

Friday, Jan 10, 2025 - 01:54 PM (IST)

ਰੂਸੀ ਹਵਾਈ ਰੱਖਿਆ ਬਲਾਂ ਨੇ ਤਬਾਹ ਕੀਤੇ 40 ਯੂਕ੍ਰੇਨੀ ਡਰੋਨ

ਮਾਸਕੋ (ਯੂ.ਐਨ.ਆਈ.)- ਰੂਸੀ ਹਵਾਈ ਰੱਖਿਆ ਬਲਾਂ ਨੇ ਰਾਤੋ-ਰਾਤ ਰੂਸੀ ਖੇਤਰਾਂ 'ਚ 40 ਯੂਕ੍ਰੇਨੀ ਡਰੋਨਾਂ ਨੂੰ ਤਬਾਹ ਕਰ ਦਿੱਤਾ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ, "ਅੱਜ ਰਾਤ ਡਿਊਟੀ 'ਤੇ ਮੌਜੂਦ ਹਵਾਈ ਰੱਖਿਆ ਪ੍ਰਣਾਲੀਆਂ ਨੇ 40 ਯੂਕ੍ਰੇਨੀ ਮਨੁੱਖ ਰਹਿਤ ਹਵਾਈ ਵਾਹਨਾਂ (UAVs) ਨੂੰ ਰੋਕਿਆ ਅਤੇ ਨਸ਼ਟ ਕਰ ਦਿੱਤਾ।" 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਟੈਕਸਾਸ 'ਚ ਸਰਦੀਆਂ ਦਾ ਤੂਫਾਨ, ਘੱਟੋ-ਘੱਟ 1,650 ਉਡਾਣਾਂ ਰੱਦ (ਤਸਵੀਰਾਂ)

ਰੋਸਤੋਵ ਖੇਤਰ ਵਿੱਚ 16 ਯੂ.ਏ.ਵੀ, ਕੁਰਸਕ ਅਤੇ ਵੋਰੋਨੇਜ਼ ਖੇਤਰਾਂ ਵਿੱਚ ਚਾਰ-ਚਾਰ ਯੂ.ਏ.ਵੀ, ਬ੍ਰਾਇਨਸਕ ਖੇਤਰ ਵਿੱਚ ਤਿੰਨ ਯੂ.ਏ.ਵੀ, ਕ੍ਰਾਸਨੋਦਰ ਖੇਤਰ ਵਿੱਚ ਦੋ, ਬੇਲਗੋਰੋਡ ਖੇਤਰ ਵਿੱਚ ਇੱਕ ਅਤੇ ਸਾਗਰ ਦੇ ਪਾਣੀਆਂ ਦੇ ਉੱਪਰ ਦਸ ਯੂ.ਏ.ਵੀ ਨਸ਼ਟ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News