ਰੂਸੀ ਹਵਾਈ ਰੱਖਿਆ ਨੇ 33 ਯੂਕ੍ਰੇਨੀ ਡਰੋਨ ਕੀਤੇ ਨਸ਼ਟ

Friday, Dec 06, 2024 - 02:55 PM (IST)

ਮਾਸਕੋ (ਏਜੰਸੀ)- ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਵੀਰਵਾਰ ਰਾਤ ਨੂੰ ਰੂਸੀ ਖੇਤਰਾਂ ਵਿਚ 33 ਯੂਕ੍ਰੇਨੀ ਡਰੋਨਾਂ ਨੂੰ ਨਸ਼ਟ ਕਰ ਦਿੱਤਾ। ਰੂਸੀ ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ, "ਉਸ ਦੀ ਹਵਾਈ ਸੈਨਾ ਨੇ ਵੀਰਵਾਰ ਰਾਤ ਨੂੰ ਰੂਸੀ ਖੇਤਰਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵਿਚ ਦਾਖ਼ਲ ਹੋਏ 33 ਯੂਕ੍ਰੇਨੀ ਡਰੋਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ।"

ਇਹ ਵੀ ਪੜ੍ਹੋ: ਡਰਾਈਵਿੰਗ ਕਰਦੇ ਸਮੇਂ ਦੇਖ ਰਿਹਾ ਸੀ ਅਸ਼ਲੀਲ ਫਿਲਮ, ਲੱਗਾ ਹਜ਼ਾਰਾਂ ਦਾ ਜੁਰਮਾਨਾ

ਉਨ੍ਹਾਂ ਕਿਹਾ ਕਿ ਵੋਰੋਨਿਜ਼ ਖੇਤਰ ਵਿੱਚ 14 ਡਰੋਨ, ਕੁਸਕਰ ਖੇਤਰ ਵਿੱਚ 11 ਡਰੋਨ, ਬੇਲਗੋਰੋਡ ਖੇਤਰ ਵਿੱਚ 7 ਡਰੋਨ ਅਤੇ ਕ੍ਰੀਮੀਆ ਗਣਰਾਜ ਵਿੱਚ ਇੱਕ ਡਰੋਨ ਨੂੰ ਡੇਗਿਆ ਗਿਆ। ਇਸ ਤੋਂ ਇਲਾਵਾ ਰੂਸੀ ਜਲ ਸੈਨਾ ਦੇ ਜਹਾਜ਼ਾਂ ਨੇ ਕ੍ਰੀਮੀਅਨ ਪ੍ਰਾਇਦੀਪ ਵੱਲ ਜਾ ਰਹੀਆਂ ਦੋ ਯੂਕ੍ਰੇਨੀ ਮਨੁੱਖ ਰਹਿਤ ਕਿਸ਼ਤੀਆਂ ਨੂੰ ਵੀ ਨਸ਼ਟ ਕਰ ਦਿੱਤਾ।

ਇਹ ਵੀ ਪੜ੍ਹੋ: ਭਾਰਤ-ਬੰਗਲਾਦੇਸ਼ ਸਬੰਧਾਂ 'ਚ ਖਟਾਸ, ਯੂਨਸ ਸਰਕਾਰ ਨੇ  2 ਡਿਪਲੋਮੈਟਾਂ ਨੂੰ ਸੱਦਿਆ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News