ਰੂਸ ਨੇ ਮਨੁੱਖ ਵਰਗਾ ਦਿਸਣ ਵਾਲਾ ਪਹਿਲਾ ਰੋਬੋਟ ਪੁਲਾੜ ''ਚ ਭੇਜਿਆ

Thursday, Aug 22, 2019 - 09:29 PM (IST)

ਰੂਸ ਨੇ ਮਨੁੱਖ ਵਰਗਾ ਦਿਸਣ ਵਾਲਾ ਪਹਿਲਾ ਰੋਬੋਟ ਪੁਲਾੜ ''ਚ ਭੇਜਿਆ

ਮਾਸਕ - ਰੂਸ ਨੇ ਇਕ ਮਨੁੱਖ ਰਹਿਤ ਰਾਕੇਟ ਪੁਲਾੜ 'ਚ ਭੇਜਿਆ, ਜੋ ਆਪਣੇ ਨਾਲ ਮਨੁੱਖ ਵਰਗਾ ਦਿਸਣ ਵਾਲਾ ਇਕ ਆਦਮ ਕੱਦ ਰੋਬੋਟ ਲੈ ਕੇ ਗਿਆ ਹੈ। 'ਫੇਡੋਰ' ਨਾਂ ਦਾ ਇਹ ਰੋਬੋਟ ਅੰਤਰਰਾਸ਼ਟਰੀ ਪੁਲਾੜ ਕੇਂਦਰ (ਆਈ. ਐੱਸ. ਐੱਸ.) 'ਚ ਪੁਲਾੜੀ ਯਾਤਰੀਆਂ ਦੀ ਮਦਦ ਕਰਨ ਲਈ 10 ਦਿਨ ਦੀ ਟ੍ਰੇਨਿੰਗ ਲਵੇਗਾ। ਰੂਸ ਵਲੋਂ ਪੁਲਾੜ 'ਚ ਭੇਜਿਆ ਗਿਆ ਇਹ ਪਹਿਲਾ ਰੋਬੋਟ ਹੈ। ਇਹ ਰਾਕੇਟ ਪੁਲਾੜ 'ਚ 7 ਸਤੰਬਰ ਤਕ ਰਹੇਗਾ। ਰੋਬੋਟ ਇਹ ਕਹਿੰਦੇ ਹੋਏ ਸੁਣਿਆ ਗਿਆ, 'ਚਲੋ ਚੱਲਦੇ ਹਾਂ। ਇਹ ਪੁਲਾੜ 'ਚ ਜਾਣ ਵਾਲੇ ਪਹਿਲੇ ਯਾਤਰੀ ਯੂਰੀ ਗਾਗਾਰਿਨ ਵਲੋਂ ਕਹੇ ਗਏ ਸ਼ਬਦਾਂ ਨੂੰ ਦੋਹਰਾ ਰਿਹਾ ਸੀ।'

PunjabKesari


author

Khushdeep Jassi

Content Editor

Related News