ਰੂਸ ਨੇ ਨਸ਼ਟ ਕੀਤੇ 144 ਯੂਕ੍ਰੇਨੀ ਡਰੋਨ, 1 ਮਹਿਲਾ ਦੀ ਮੌਤ, 3 ਜ਼ਖਮੀ

Tuesday, Sep 10, 2024 - 04:52 PM (IST)

ਮਾਸਕੋ - ਰੂਸੀ ਹਵਾਈ ਰੱਖਿਆ ਬਲਾਂ ਨੇ ਮਾਸਕੋ ਅਤੇ ਬ੍ਰਾਂਸਕ ਸਮੇਤ ਆਪਣੇ 9 ਖੇਤਰਾਂ ’ਚ ਵੱਡੇ ਪੱਧਰ 'ਤੇ ਹਮਲੇ ਦੀ ਕੋਸ਼ਿਸ਼ ਕਰ ਰਹੇ 144 ਯੂਕ੍ਰੇਨੀ ਡਰੋਨਾਂ ਨੂੰ ਮੰਗਲਵਾਰ ਨੂੰ ਨਸ਼ਟ ਕੀਤਾ। ਰੱਖਿਆ ਮੰਤਰਾਲਾ ਨੇ ਦੱਸਿਆ ਕਿ ਬ੍ਰਾਂਸਕ ਖੇਤਰ ’ਚ 72, ਮਾਸਕੋ ਖੇਤਰ ’ਚ 20 ਅਤੇ ਕੁਸਕ ਖੇਤਰ ’ਚ 14 ਡਰੋਨਾਂ ਨੂੰ ਮਾਰਿਆ ਗਿਆ। ਬ੍ਰਾਂਸਕ ਦੇ ਗਵਰਨਰ ਅਲੇਕਜ਼ੈਂਡਰ ਬੋਗੋਮਾਜ਼ ਨੇ ਮੰਗਲਵਾਰ ਨੂੰ ਆਪਣੇ ਟੈਲੀਗ੍ਰਾਮ ਚੈਨਲ 'ਤੇ ਕਿਹਾ, ‘‘ਰੂਸੀ ਰੱਖਿਆ ਮੰਤਰਾਲਾ  ਦੇ ਹਵਾਈ ਰੱਖਿਆ ਬਲਾਂ ਨੇ ਬ੍ਰਾਂਸਕ ਖੇਤਰ ’ਚ 59 ਯੂਕ੍ਰੇਨੀ ਡਰੋਨਾਂ ਨੂੰ ਨਾਸ਼ ਕਰ ਕੇ ਵੱਡੇ ਪੱਧਰ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ।'' ਉਨ੍ਹਾਂ ਨੇ ਦੱਸਿਆ ਕਿ ਘਟਨਾ ਸਥਲ 'ਤੇ ਕੋਈ ਜਾਨ ਅਤੇ ਮਾਲ ਦੀ ਹਾਨੀ ਨਹੀਂ ਹੋਈ ਹੈ। ਐਮਰਜੈਂਸੀ ਸੇਵਾਵਾਂ ਘਟਨਾ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕੰਮ ’ਚ ਲਗੀਆਂ ਹੋਈਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਸਮੇਤ 38 ਦੇਸ਼ਾਂ ਲਈ ਸ਼੍ਰੀਲੰਕਾ ਜਲਦ ਸ਼ੁਰੂ ਕਰੇਗਾ ਮੁਫਤ ਆਨ-ਅਰਾਈਵਲ ਵੀਜ਼ਾ 

ਇਸ ਦੌਰਾਨ, ਕੱਲ ਰਾਤ ਮਾਸਕੋ ਖੇਤਰ ਦੇ ਰਾਮੇਂਸਕੋਏ ’ਚ ਡਰੋਨ ਹਮਲੇ ’ਚ 46 ਸਾਲਾ ਇਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਹਾਲਾਂਕਿ ਇਸ ਤੋਂ ਪਹਿਲਾਂ ਇਕ ਬੱਚੇ ਦੀ ਮੌਤ ਦੀ ਜਾਣਕਾਰੀ ਮਿਲੀ ਸੀ, ਜਿਸ ਦੀ ਹੁਣ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ। ਮਾਸਕੋ ਖੇਤਰ ਦੇ ਗਵਰਨਰ ਆਂਡ੍ਰੀ ਵੋਰੋਬਿਯੋਵ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਏਨੁਸਾਰ ਹਮਲੇ ’ਚ 46 ਸਾਲਾ ਔਰਤ ਦੀ ਮੌਤ ਹੋ ਗਈ। ਇਸ ਤੋਂ ਇਲਾਵਾ, 43 ਲੋਕਾਂ ਨੂੰ ਅਸਥਾਈ ਰਿਹਾਇਸ਼ ਕੇਂਦਰਾਂ ’ਚ ਭੇਜਿਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਯੂਰਪੀ ਸੰਘ ਦੀ ਸਿਖਰਲੀ ਅਦਾਲਤ ਨੇ ਐਪਲ ਨੂੰ ਦਿੱਤਾ ਵੱਡਾ ਝਟਕਾ

ਇਸ ਤੋਂ ਪਹਿਲਾਂ, ਮੋਸਕੋ ਖੇਤਰ ’ਚ 14 ਡਰੋਨਾਂ ਨੂੰ ਮਾਰ ਡੇਗੇ ਜਾਣ ਦੀ ਸੂਚਨਾ ਮਿਲੀ ਸੀ। ਮਾਸਕੋ ਖੇਤਰ ਦੇ ਗਵਰਨਰ ਆਂਡ੍ਰੀ ਵੋਰੋਬਿਯੋਵ ਨੇ ਕਿਹਾ ਸੀ ਕਿ ਸੋਮਵਾਰ ਰਾਤ ਨੂੰ ਰੂਸੀ ਹਵਾਈ ਰੱਖਿਆ ਨੇ ਪੋਡੋਲਸਕ, ਰਾਮੇਂਸਕੋਏ, ਲਿਊਬੇਰਤਸੀ, ਡੋਮੋਡੇਡੋਵੋ ਅਤੇ ਕੋਲੋਮਨਾ ’ਚ 14 ਡਰੋਨਾਂ ਨੂੰ ਮਾਰ ਡੇਗਿਆ।  ਰੱਖਿਆ ਮੰਤਰਾਲੇ  ਨੇ ਦੱਸਿਆ ਕਿ ਤੂਲਾ ਖੇਤਰ ’ਚ 13 ਡਰੋਨ, ਬੇਲਗੋਰੋਦ ਖੇਤਰ ’ਚ 8, ਕਲੂਗਾ ਖੇਤਰ ’ਚ 7, ਵੋਰੋਨਿਸ਼ ਖੇਤਰ ’ਚ 5, ਲਿਪੇਤਸਕ ਖੇਤਰ ’ਚ 4 ਅਤੇ ਓਰਯੋਲ ਖੇਤਰ ’ਚ ਇਕ ਡਰੋਨ ਨਸ਼ਟ ਕਰ ਦਿੱਤਾ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News