ਓਲੀ ਦੇ ਭਵਿੱਖ ਨਾਲ ਸਬੰਧਿਤ ਨੇਪਾਲ ਕਮਿਊਨਿਸਟ ਪਾਰਟੀ ਦੀ ਬੈਠਕ ਫਿਰ ਟਲੀ

07/11/2020 12:34:04 AM

ਕਾਠਮੰਡੂ (ਭਾਸ਼ਾ)- ਸੰਕਟ ਵਿਚ ਘਿਰੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਕਮਿਊਨਿਸਟ ਪਾਰਟੀ ਵਿਚ ਕਲੇਸ਼ ਨੂੰ ਤਵੱਜੋ ਨਹੀਂ ਦੇਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਸਿਆਸੀ ਪਾਰਟੀ ਦੇ ਅੰਦਰ ਬਹਿਸ ਅਤੇ ਮੱਤਭੇਦ ਆਮ ਗੱਲ ਹੈ। ਓਲੀ ਨੇ ਭਾਰਤ ਦੇ ਨਾਲ ਸਰਹੱਦੀ ਵਿਵਾਦ ਵਿਚਾਲੇ ਨੇਪਾਲ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਦਾ ਵੀ ਸੰਕਲਪ ਲਿਆ।

ਨੇਪਾਲ ਕਮਿਊਨਿਸਟ ਪਾਰਟੀ(ਐੱਨ.ਸੀ.ਪੀ.) ਦੀ ਸਥਾਈ ਕਮੇਟੀ ਦੀ ਬੈਠਕ ਚੌਥੀ ਵਾਰ ਮੁਲਤਵੀ ਹੋਣ ਦੇ ਕੁੱਝ ਘੰਟਿਆਂ ਬਾਅਦ ਰਾਸ਼ਟਰ ਦੇ ਨਾਮ ਪਹਿਲਾਂ ਤੋਂ ਅਣ-ਐਲਾਨੇ ਸੰਬੋਧਨ ਵਿਚ ਓਲੀ ਨੇ ਕਿਹਾ ਕਿ ਘਰੇਲੂ ਮਾਮਲੀਆਂ ਅਤੇ ਵਿਵਾਦਾਂ ਨੂੰ ਹੱਲ ਕਰਨਾ ਸਿਆਸੀ ਪਾਰਟੀ ਤੇ ਉਸ ਦੇ ਨੇਤਾਵਾਂ ਦਾ ਕਰਤੱਵ ਹੈ। ਐੱਨ.ਸੀ.ਪੀ. ਦੀ 45 ਮੈਂਬਰੀ ਸ਼ਕਤੀਸ਼ਾਲੀ ਸਥਾਈ ਕਮੇਟੀ ਦੀ ਬੈਠਕ ਸ਼ੁੱਕਰਵਾਰ ਨੂੰ ਹੋਣੀ ਸੀ, ਪਰ ਹੜ੍ਹ ਤੇ ਲੈਂਡਸਲਾਈਡ ਦਾ ਹਵਾਲਾ ਦਿੰਦਿਆਂ ਉਸ ਨੂੰ ਟਾਲ ਦਿੱਤਾ ਗਿਆ। ਇਸ ਕੁਦਰਤੀ ਆਪਦਾਵਾਂ ਵਿਚ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ‘ਪ੍ਰਚੰਡ' ਸਣੇ ਐੱਨ.ਸੀ.ਪੀ. ਦੇ ਚੋਟੀ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਓਲੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਓਲੀ ਦੀ ਹਾਲਿਆ ਭਾਰਤ ਵਿਰੋਧੀ ਟਿੱਪਣੀ ‘ਨਾ ਤਾਂ ਸਿਆਸੀ ਰੂਪ ਨਾਲ ਠੀਕ ਸੀ ਤੇ ਨਾ ਹੀ ਸਿਆਸਤੀ ਰੂਪ ਨਾਲ ਉਚਿਤ ਸੀ।'

ਓਲੀ ਨੇ ਪ੍ਰਾਇਮ ਟਾਇਮ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਇਕ ਸਿਆਸੀ ਦਲ ਵਿਚ ਇਸ ਤਰ੍ਹਾਂ ਦੀ ਬਹਿਸ, ਚਰਚਾ ਅਤੇ ਮੱਤਭੇਦ ਆਮ ਗੱਲ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਣ,  ਲੋਕਤੰਤਰੀ ਲੋਕ-ਰਾਜ ਦੀ ਰੱਖਿਆ ਕਰਨ ਅਤੇ ਰਾਸ਼ਟਰੀ ਗੌਰਵ ਨੂੰ ਬਣਾਏ ਰੱਖਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਾਂਗਾ। ਭਾਰਤ ਨਾਲ ਸਰਹੱਦੀ ਵਿਵਾਦ 'ਤੇ 68 ਸਾਲਾ ਓਲੀ ਨੇ ਕਿਹਾ ਕਿ ਮੈਂ ਰਾਸ਼ਟਰੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਦਾ ਵਚਨ ਕਰਦਾ ਹਾਂ। ਓਲੀ ਦੇ ਸਿਆਸੀ ਭਵਿੱਖ 'ਤੇ ਫੈਸਲਾ ਹੁਣ 17 ਜੁਲਾਈ ਨੂੰ ਹੋਣ ਵਾਲੀ ਸਥਾਈ ਕਮੇਟੀ ਦੀ ਬੈਠਕ ਵਿਚ ਹੋਣ ਦੀ ਸੰਭਾਵਨਾ ਹੈ।


Baljit Singh

Content Editor

Related News