ਹੈਰੀ ਵੈਡਜ਼ ਮੇਗਨ: ਸ਼ਾਹੀ ਵਿਆਹ 'ਚ ਸ਼ਾਮਲ ਹੋਏ 600 ਮਹਿਮਾਨ, ਖਰਚ ਹੋਏ 787 ਕਰੋੜ ਰੁਪਏ
Saturday, May 19, 2018 - 09:58 PM (IST)

ਲੰਡਨ— ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕਾ ਦੀ ਅਭਿਨੇਤਰੀ ਮੇਗਨ ਮਾਰਕਲ ਅੱਜ ਇਕ-ਦੂਜੇ ਦੇ ਹੋ ਗਏ। ਦੋਵਾਂ ਨੇ ਸ਼ਨੀਵਾਰ ਨੂੰ ਲੰਡਨ ਦੇ ਇਤਿਹਾਸਕ ਟਾਊਨ ਹਾਲ 'ਚ ਵਿਆਹ ਕਰ ਲਿਆ। ਇਸ ਵਿਆਹ 'ਚ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈਥ ਦੂਜੀ ਤੇ ਪ੍ਰਿੰਸ ਚਾਰਲਸ ਸਣੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਲੋਕਾਂ ਦੀ ਮੌਜੂਦਗੀ ਦੇਖੀ ਗਈ। ਪ੍ਰਿੰਸ ਹੈਰੀ ਤੇ ਮੇਗਨ ਨੇ ਇਕ-ਦੂਜੇ ਨੂੰ ਰਿੰਗ ਪਹਿਨਾ ਕੇ ਵਿਆਹ ਦੀ ਰਸਮ ਪੂਰੀ ਕੀਤੀ ਤਾਂ 600 ਰਾਇਲ ਮਹਿਮਾਨਾਂ ਨਾਲ ਭਰਿਆ ਟਾਊਨ ਹਾਲ ਤਾੜੀਆਂ ਨਾਲ ਗੂੰਝ ਗਿਆ। ਇਸ ਤੋਂ ਪਹਿਲਾਂ ਇਕ ਕਪਲ ਨੂੰ ਮਹਾਰਾਣੀ ਨੇ ਡਿਊਕ ਆਫ ਸੁਸੈਕਸ, ਅਰਲ ਆਫ ਡਮਬਾਰਟਨ ਤੇ ਬੈਰਨ ਕਿਲਕੀਲ ਦੀਆਂ ਉਪਾਧੀਆਂ ਦਿੱਤੀਆਂ।
ਰਾਇਲ ਵੈਡਿੰਗ, ਸ਼ਾਹੀ ਮਹਿਮਾਨ
ਇਸ ਰਾਇਲ ਵੈਡਿੰਗ 'ਚ ਦੁਨੀਆ ਭਰ ਦੇ ਕਈ ਖਾਸ ਮਹਿਮਾਨਾਂ ਨੂੰ ਦੇਖਿਆ ਗਿਆ, ਜਿਨ੍ਹਾਂ 'ਚ ਅਮਰੀਕਾ ਹੋਸਟ ਸਟਾਰ ਓਪਰਾ ਵਿਨਫ੍ਰੇ, ਜਾਰਜ ਤੇ ਉਨ੍ਹਾਂ ਦੀ ਪਤਨੀ ਅਮਾਲ ਕਲੂਨੀ, ਫੁੱਟਬਾਲ ਸਟਾਰ ਡੇਵਿਡ ਤੇ ਉਨ੍ਹਾਂ ਦੀ ਪਤਨੀ ਵਿਕਟੋਰੀਆ ਬੈਕਹਮ ਤੇ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਨੇ ਵੀ ਇਸ ਵਿਆਹ 'ਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਭਾਰਤ ਦੀ ਬਾਲੀਵੁੱਡ ਸਟਾਰ ਪ੍ਰਿਯੰਕਾ ਚੌਪੜਾ ਨੂੰ ਵੀ ਸ਼ਾਹੀ ਵਿਆਹ ਦਾ ਸੱਦਾ ਮਿਲਿਆ ਸੀ। ਵਿਆਹ 'ਚ ਮਾਰਕਲ ਕਵੀਨ ਮੈਰੀ ਦਾ ਡਾਇਮੰਡ ਟਿਆਰਾ ਪਹਿਨੇ ਹੋਏ ਸੀ।
ਇਕ ਦੂਜੇ ਨੂੰ ਪਾਈ ਰਿੰਗ
ਪਿੰ੍ਰਸ ਹੈਰੀ ਦੀ ਰਿੰਗ ਪਲੈਟਿਨਮ ਬੈਂਡ ਦੀ ਬਣੀ ਇਕ ਟੈਕਸਚਰ ਬਨਾਵਟ ਹੈ, ਉਥੇ ਮਾਰਕਲ ਦੀ ਰਿੰਗ ਨੂੰ ਵੇਲਸ ਦੇ ਇਕ ਸੋਨੇ ਦੇ ਟੁਕੜੇ ਨਾਲ ਤਿਆਰ ਕੀਤਾ ਗਿਆ ਹੈ। ਜਿਵੇਂ ਹੀ ਦੋਵਾਂ ਨੇ ਇਕ-ਦੂਜੇ ਨੂੰ ਰਿੰਗ ਪਾਈ ਉਵੇਂ ਹੀ 19 ਸਾਲ ਦੇ ਯੰਗ ਮਿਊਜ਼ੀਸ਼ੀਅਨ ਸ਼ੇਕੂ ਕੈਨੇਹ ਨੇ ਸੰਗੀਤ ਸ਼ੁਰੂ ਕਰ ਦਿੱਤਾ ਤੇ ਪੂਰੇ ਹਾਲ ਦਾ ਮਾਹੌਲ ਰੋਮੈਂਟਿਕ ਹੋ ਗਿਆ।
ਸ਼ਾਹੀ ਵਿਆਹ 'ਤੇ 787 ਕਰੋੜ ਰੁਪਏ ਦਾ ਖਰਚ
ਬ੍ਰਿਟਿਸ਼ ਮੀਡੀਆ ਦੇ ਮੁਤਾਬਕ ਇਸ ਸ਼ਾਹੀ ਵਿਆਹ 'ਚ ਕਰੀਬ 84 ਮਿਲੀਅਨ ਪਾਊਂਡ (787 ਕਰੋੜ ਰੁਪਏ) ਖਰਚ ਹੋ ਰਹੇ ਹਨ। ਵਿਆਹ ਦੀ ਪਲਾਨਿੰਗ ਕਰਨ ਵਾਲੀ ਫਰਮ ਦੇ ਮੁਤਾਬਕ ਵਿਆਹ ਸਮਾਗਮ 'ਤੇ 32 ਮਿਲੀਅਨ ਪਾਊਂਡ, ਸਕਿਓਰਿਟੀ 'ਤੇ 30 ਮਿਲੀਅਨ ਤੇ ਹੋਰ ਚੀਜ਼ਾਂ 'ਤੇ ਅਨੁਮਾਨਿਤ 24 ਮਿਲੀਅਨ ਪਾਊਂਡ ਖਰਚ ਹੋਣਗੇ। ਦੱਸਣਯੋਗ ਹੈ ਕਿ ਇਹ ਕੋਈ ਸਰਕਾਰੀ ਪ੍ਰੋਗਰਾਮ ਨਹੀਂ ਸੀ, ਇਸ ਲਈ ਇਸ ਪ੍ਰੋਗਰਾਨ 'ਚ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਹਾਲਾਂਕਿ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਸਰ ਜਾਨ ਮੇਜਰ ਮਹਿਮਾਨਾਂ ਦੇ ਨਾਲ ਦੇਖੇ ਗਏ।