ਸਪੇਸ ''ਚ ਜਾਪਾਨ ਨੂੰ ਵੱਡਾ ਝਟਕਾ ! ਮੂਨ ਮਿਸ਼ਨ Resillience ਹੋ ਗਿਆ ਫੇਲ੍ਹ

Friday, Jun 06, 2025 - 02:19 PM (IST)

ਸਪੇਸ ''ਚ ਜਾਪਾਨ ਨੂੰ ਵੱਡਾ ਝਟਕਾ ! ਮੂਨ ਮਿਸ਼ਨ Resillience ਹੋ ਗਿਆ ਫੇਲ੍ਹ

ਇੰਟਰਨੈਸ਼ਨਲ ਡੈਸਕ- ਜਨਵਰੀ 2025 'ਚ ਲਾਂਚਿੰਗ ਮਗਰੋਂ ਟੋਕੀਓ-ਅਧਾਰਤ ਸਪੇਸ ਸਟਾਰਟਅੱਪ ਆਈਸਪੇਸ ਨੇ ਸ਼ੁੱਕਰਵਾਰ ਤੜਕੇ ਲੈਂਡਿੰਗ ਦੌਰਾਨ ਆਪਣੇ ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ, ਆਪਣੇ ਮੂਨ ਲੈਂਡਿੰਗ ਮਿਸ਼ਨ ਦੇ ਫੇਲ੍ਹ ਹੋ ਜਾਣ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ।

ਜਾਪਾਨ ਦੇ ਸਮੇਂ ਅਨੁਸਾਰ ਸਵੇਰੇ 9:00 ਵਜੇ ਤੋਂ ਥੋੜ੍ਹੀ ਦੇਰ ਬਾਅਦ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਈਸਪੇਸ ਨੇ ਇਹ ਨਿਰਧਾਰਤ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਲੈਂਡਰ ਨਾਲ ਕਮਿਊਨੀਕੇਟ ਕਰਨਾ ਹੁਣ ਸੰਭਵ ਨਹੀਂ ਹੈ।

ਜ਼ਿਕਰਯੋਗ ਹੈ ਕਿ ਜਨਵਰੀ ਵਿੱਚ ਫਲੋਰੀਡਾ ਤੋਂ ਲਾਂਚ ਕੀਤਾ ਗਿਆ ਇਹ ਲੈਂਡਰ ਸਫਲਤਾਪੂਰਵਕ ਚੰਦਰਮਾ ਦੇ ਆਰਬਿਟ ਵਿੱਚ ਦਾਖਲ ਹੋਇਆ ਸੀ ਤੇ ਸ਼ੁੱਕਰਵਾਰ ਸਵੇਰੇ 3:00 ਵਜੇ ਦੇ ਕਰੀਬ ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਉਚਾਈ ਤੋਂ ਆਪਣੀ ਲੈਂਡਿੰਗ  ਸ਼ੁਰੂ ਕੀਤੀ।

ਇਹ ਵੀ ਪੜ੍ਹੋ- ਵਿਕਟਰੀ ਪਰੇਡ ਦੌਰਾਨ ਭਾਜੜ ਦੇ ਮਾਮਲੇ 'ਚ RCB ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ

ਇਸ ਨੇ ਸਵੇਰੇ 4:17 ਵਜੇ ਮੇਅਰ ਫ੍ਰੀਗੋਰਿਸ ਦੇ ਨੇੜੇ ਇੱਕ ਸਮਤਲ ਖੇਤਰ 'ਚ ਸਾਫਟ ਲੈਂਡਿੰਗ ਕਰਨੀ ਸੀ, ਜਿਸ ਨੂੰ ਚੰਦਰਮਾ ਦੇ ਉੱਤਰੀ ਗੋਲਿਸਫਾਇਰ ਵਿੱਚ "ਠੰਡ ਦਾ ਸਮੁੰਦਰ" ਵੀ ਕਿਹਾ ਜਾਂਦਾ ਹੈ। ਹਾਲਾਂਕਿ ਸਵੇਰੇ 4:30 ਵਜੇ ਤੱਕ, ਕੰਪਨੀ ਨੇ ਰਿਪੋਰਟ ਦਿੱਤੀ ਕਿ ਲੈਂਡਰ ਨਾਲ ਉਸ ਤੋਂ ਬਾਅਦ ਕਮਿਊਨੀਕੇਸ਼ਨ ਨਹੀਂ ਕੀਤਾ ਜਾ ਸਕਿਆ ਤੇ ਸਥਿਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਇਸ ਮਗਰੋਂ ਟੀਮ ਇਸ ਨਤੀਜੇ 'ਤੇ ਪਹੁੰਚੀ ਕੀ ਮਿਸ਼ਨ ਸਾਫਟ ਲੈਂਡਿੰਗ ਕਰਨ ਵਿੱਚ ਸਫਲ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਜਾਪਾਨ ਨੇ ਸਾਲ 2023 ਵਿੱਚ ਵੀ ਚੰਦਰਮਾ 'ਤੇ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਨਾਕਾਮ ਹੋਣ ਤੋਂ ਬਾਅਦ ਇਕ ਵਾਰ ਫ਼ਿਰ ਕੰਪਨੀ ਦੀ ਅਸਫਲਤਾ ਤੋਂ ਬਾਅਦ ਕੀਤੀ ਗਈ, ਜਦੋਂ ਉਚਾਈ ਵਿੱਚ ਗਲਤੀ ਕਾਰਨ ਹਾਦਸਾ ਹੋਇਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News