ਆਖ਼ਿਰ ਸੂਰਜ ਤੇ ਚੰਦਰ ਗ੍ਰਹਿਣ ''ਚ ਕੀ ਹੈ ਫ਼ਰਕ? ਧਾਰਮਿਕ ਤੇ ਵਿਗਿਆਨਕ ਪੱਖ ਤੋਂ ਸਮਝੋ ਪੂਰਾ ਮਾਮਲਾ

8/2/2025 4:37:51 PM

ਵੈੱਬ ਡੈਸਕ- ਹਰ ਸਾਲ ਦੋ ਵੱਡੀਆਂ ਖਗੋਲੀ ਘਟਨਾਵਾਂ ਘਟਦੀਆਂ ਹਨ-  ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ। ਇਨ੍ਹਾਂ ਦੋਵੇਂ ਖਗੋਲੀ ਘਟਨਾਵਾਂ ਦਾ ਵਿਗਿਆਨ ਦੇ ਦ੍ਰਿਸ਼ਟੀਕੋਣ ਨਾਲ ਤਾਂ ਖਾਸ ਹੁੰਦੀਆਂ ਹੀ ਹਨ, ਨਾਲ ਹੀ ਹਿੰਦੂ ਧਰਮ 'ਚ ਵੀ ਇਸ ਦਾ ਵਿਸ਼ੇਸ਼ ਧਾਰਮਿਕ ਮਹੱਤਵ ਮੰਨਿਆ ਜਾਂਦਾ ਹੈ। ਹਾਲਾਂਕਿ ਗ੍ਰਹਿਣ ਨੂੰ ਸ਼ੁੱਭ ਨਹੀਂ ਸਮਝਿਆ ਜਾਂਦਾ ਹੈ।

ਭਾਰਤ 'ਚ ਨਹੀਂ ਦੇਵੇਗਾ ਦਿਖਾਈ

ਸਾਲ 2025 ਦਾ ਆਖ਼ਰੀ ਸੂਰਜ ਗ੍ਰਹਿਣ 21 ਸਤੰਬਰ ਨੂੰ ਲੱਗੇਗਾ। ਭਾਰਤੀ ਸਮੇਂ ਅਨੁਸਾਰ ਇਹ ਸੂਰਜ ਗ੍ਰਹਿਣ ਰਾਤ 10.59 ਵਜੇ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ ਸਵੇਰੇ 3.23 ਵਜੇ ਤੱਕ ਰਹੇਗਾ। ਇਸ ਸੂਰਜ ਗ੍ਰਹਿਣ ਦੀ ਕੁੱਲ ਮਿਆਦ 4 ਘੰਟੇ 24 ਮਿੰਟ ਹੋਵੇਗੀ। ਕਿਉਂਕਿ ਇਹ ਸੂਰਜ ਗ੍ਰਹਿਣ ਭਾਰਤ ਦੇ ਸਮੇਂ ਅਨੁਸਾਰ ਰਾਤ ਨੂੰ ਲੱਗੇਗਾ, ਇਸ ਲਈ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਇਹੀ ਕਾਰਨ ਹੈ ਇਸ ਸੂਰਜ ਗ੍ਰਹਿਣ ਦਾ ਸੂਤਕ ਕਾਲ ਵੀ ਭਾਰਤ 'ਚ ਨਹੀਂ ਹੋਵੇਗਾ। 

ਸੂਰਜ ਗ੍ਰਹਿਣ ਕੀ ਹੁੰਦਾ ਹੈ?

ਸੂਰਜ ਗ੍ਰਹਿਣ ਉਦੋਂ ਹੁੰਦਾ ਹੈ, ਜਦੋਂ ਚੰਦਰਮਾ, ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ। ਇਸ ਸਥਿਤੀ 'ਚ ਚੰਦਰਮਾ ਸੂਰਜ ਦੀ ਰੋਸ਼ਨੀ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕ ਦਿੰਦਾ ਹੈ ਅਤੇ ਕੁਝ ਸਮੇਂ ਲਈ ਸੂਰਜ ਦਾ ਦ੍ਰਿਸ਼ ਹਿੱਸਾ ਅੰਸ਼ਕ ਜਾਂ ਪੂਰੀ ਤਰ੍ਹਾਂ ਢੱਕਿਆ ਜਾਂਦਾ ਹੈ। ਇਹ ਘਟਨਾ ਹਮੇਸ਼ਾ ਮੱਸਿਆ ਦੇ ਦਿਨ ਹੁੰਦੀ ਹੈ ਅਤੇ ਇਸ ਨੂੰ ਦਿਨ 'ਚ ਦੇਖਿਆ ਜਾ ਸਕਦਾ ਹੈ।

ਚੰਦਰ ਗ੍ਰਹਿਣ ਕੀ ਹੁੰਦਾ ਹੈ?

ਚੰਦਰ ਗ੍ਰਹਿਣ ਉਸ ਸਮੇਂ ਹੁੰਦਾ ਹੈ, ਜਦੋਂ ਧਰਤੀ, ਸੂਰਜ ਅਤੇ ਚੰਦਰਮਾ ਦੇ ਵਿਚਕਾਰ ਆ ਜਾਂਦੀ ਹੈ ਅਤੇ ਉਸ ਦੀ ਛਾਇਆ ਚੰਦਰਮਾ 'ਤੇ ਪੈਂਦੀ ਹੈ। ਇਹ ਘਟਨਾ ਪੁੰਨਿਆ ਦੇ ਦਿਨ ਹੁੰਦੀ ਹੈ ਅਤੇ ਰਾਤ ਦੇ ਸਮੇਂ ਦਿਖਾਈ ਦਿੰਦੀ ਹੈ।

ਧਾਰਮਿਕ ਦ੍ਰਿਸ਼ਟੀਕੋਣ ਤੋਂ ਗ੍ਰਹਿਣ ਦਾ ਮਹੱਤਵ

ਹਿੰਦੂ ਧਰਮ 'ਚ ਗ੍ਰਹਿਣ ਨੂੰ ਸ਼ੁੱਭ ਨਹੀਂ ਮੰਨਿਆ ਗਿਆ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਗ੍ਰਹਿਣ ਸਮੇਂ ਰਾਹੂ ਅਤੇ ਕੇਤੂ ਗ੍ਰਹਿ ਸੂਰਜ ਜਾਂ ਚੰਦਰਮਾ ਨੂੰ ਘੇਰ ਲੈਂਦੇ ਹਨ। ਇਸ ਕਾਰਨ ਇਸ ਮਿਆਦ 'ਚ ਪੂਜਾ-ਪਾਠ, ਭੋਜਨ ਅਤੇ ਹੋਰ ਸ਼ੁੱਭ ਕੰਮਾਂ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਇਸ ਨੂੰ ਅਸ਼ੁੱਭ ਸਮਾਂ ਮੰਨਿਆ ਜਾਂਦਾ ਹੈ, ਜਿਸ ਨੂੰ ਸੂਤਕ ਕਾਲ ਕਿਹਾ ਜਾਂਦਾ ਹੈ। 

ਸੂਤਕ ਕਾਲ ਦੇ ਨਿਯਮ

  • ਮੰਦਰ ਬੰਦ ਕਰ ਦਿੱਤੇ ਜਾਂਦੇ ਹਨ
  • ਘਰ 'ਚ ਪੂਜਾ ਨਹੀਂ ਕੀਤੀ ਜਾਂਦੀ
  • ਖਾਣਾ ਬਣਾਉਣਾ ਅਤੇ ਖਾਣਾ ਦੋਵੇਂ ਮਨਾ ਹੁੰਦੇ ਹਨ
  • ਗਰਭਵਤੀ ਔਰਤਾਂ ਨੂੰ ਖਾਸ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ

ਸੂਰਜ ਅਤੇ ਚੰਦਰ ਗ੍ਰਹਿਣ ਵਿਚ ਮੁੱਖ ਅੰਤਰ:

ਤਾਰੀਖ਼ ਦਾ ਫ਼ਰਕ- ਸੂਰਜ ਗ੍ਰਹਿਣ ਮੱਸਿਆ ਨੂੰ ਲੱਗਦਾ ਹੈ, ਜਦੋਂ ਕਿ ਚੰਦਰ ਗ੍ਰਹਿਣ ਪੁੰਨਿਆ ਨੂੰ।
ਦ੍ਰਿਸ਼ਤਾ- ਸੂਰਜ ਗ੍ਰਹਿਣ ਦਿਨ 'ਚ ਦੇਖਿਆ ਜਾਂਦਾ ਹੈ, ਜਦੋਂ ਕਿ ਚੰਦਰ ਗ੍ਰਹਿਣ ਰਾਤ ਨੂੰ।
ਖਗੋਲਿਕ ਸਥਿਤੀ- ਸੂਰਜ ਗ੍ਰਹਿਣ 'ਚ ਚੰਨ ਸੂਰਜ ਨੂੰ ਢੱਕ ਲੈਂਦਾ ਹੈ, ਜਦੋਂ ਕਿ ਚੰਦਰ ਗ੍ਰਹਿਣ 'ਚ ਧਰਤੀ ਦੀ ਛਾਇਆ ਚੰਨ 'ਤੇ ਪੈਂਦੀ ਹੈ। 
ਸੂਤਕ ਕਾਲ- ਸੂਰਜ ਗ੍ਰਹਿਣ ਤੋਂ 12 ਘੰਟੇ ਪਹਿਲਾਂ ਸੂਤਕ ਕਾਲ ਸ਼ੁਰੂ ਹੁੰਦਾ ਹੈ, ਜਦੋਂ ਕਿ ਚੰਦਰ ਗ੍ਰਹਿਣ ਤੋਂ 9 ਘੰਟੇ ਪਹਿਲੇ। 

ਗ੍ਰਹਿਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ?

  • ਗ੍ਰਹਿਣ ਖ਼ਤਮ ਹੋਣ ਤੋਂ ਬਾਅਦ ਵਿਅਕਤੀ ਨੂੰ ਇਸ਼ਨਾਨ ਕਰਨਾ ਚਾਹੀਦਾ। 
  • ਪੂਰੇ ਘਰ ਵਿਚ ਗੰਗਾਜਲ ਛਿੜਕਣਾ ਚਾਹੀਦਾ।
  • ਪੂਜਾ-ਪਾਠ ਕਰਨਾ ਅਤੇ ਲੋੜਵੰਦਾਂ ਨੂੰ ਦਾਨ ਦੇਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਅਸ਼ੁੱਭ ਪ੍ਰਭਾਵ ਖ਼ਤਮ ਹੋ ਜਾਂਦਾ ਹੈ ਅਤੇ ਘਰ 'ਚ ਸਕਾਰਾਤਮਕ ਊਰਜਾ ਵਾਪਸ ਆਉਂਦੀ ਹੈ। 

Disclaimer: ਇਹ ਲੇਖ ਧਾਰਮਿਕ ਵਿਸ਼ਵਾਸਾਂ ਅਤੇ ਆਮ ਜਾਣਕਾਰੀ 'ਤੇ ਅਧਾਰਤ ਹੈ। ਕੋਈ ਵੀ ਉਪਾਅ ਜਾਂ ਨਿਯਮ ਅਪਣਾਉਣ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਜਾਂ ਪੰਡਿਤ ਨਾਲ ਸਲਾਹ ਕਰੋ।


DIsha

Content Editor DIsha