ਕੈਨੇਡਾ ਗਿਆ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਥਾ ਟੋਰੰਟੋ ਦੇ ਗੁਰਦੁਆਰਾ ਸਾਹਿਬ ਤੋਂ ਰਾਤੋ-ਰਾਤ ਹੋਇਆ ਫ਼ਰਾਰ
Saturday, Apr 09, 2022 - 02:19 PM (IST)
ਟੋਰਾਂਟੋ (ਕੰਵਲਜੀਤ ਕੰਵਲ/ਰਾਜ ਗੋਗਨਾ)- ਇੱਥੋਂ ਦੇ ਗੁਰਦੁਆਰਾ ਸਿੱਖ ਸਪਰੀਚੂਅਲ ਸੈਂਟਰ ਰੈਕਸਡੇਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਨੂੰ ਸਪਾਂਸਰ ਕਰ ਕੇ ਗੁਰਦੁਆਰਾ ਸਾਹਿਬ ’ਚ ਕੀਰਤਨ ਦੀ ਸੇਵਾ ਵਾਸਤੇ ਮੰਗਵਾਇਆ ਗਿਆ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਨੇ ਪੁਲਸ ਨੂੰ ਪਾਈਆਂ ਭਾਜੜਾਂ, ਇੰਝ ਚੜਿਆ ਅੜਿੱਕੇ
6 ਮਹੀਨੇ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਦਿਓਲ, ਸੈਕਟਰੀ ਮੇਜਰ ਸਿੰਘ ਅਤੇ ਡਾਇਰੈਕਟਰ ਬਲਵਿੰਦਰ ਸਿੰਘ ਗਿੱਲ ਵਲੋਂ ਲਿਖਤੀ ਤੌਰ ’ਤੇ ਮਿਤੀ 2 ਜਨਵਰੀ 2022 ਨੂੰ ਸਪਾਂਸਰ ਕੀਤੇ ਗਏ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਰਾਮਪੁਰਾ ਵਾਸੀ ਰਾਮਪੁਰਾ ਝੀਤੇ ਕਲਾਂ ਅੰਮ੍ਰਿਤਸਰ ਦੇ ਇਸ ਜਥੇ ’ਚ ਸ਼ਾਮਲ ਕੁਲਦੀਪ ਸਿੰਘ ਰਾਮਪੁਰਾ ਪਾਸਪੋਰਟ ਨੰਬਰ ਐੱਨ-5640345, ਜਨਮ ਮਿਤੀ 2 ਜਨਵਰੀ 1985 ਆਪ ਅਤੇ ਇਸ ਜਥੇ ਦੇ ਦੋ ਹੋਰ ਸਾਥੀ ਜਿਨ੍ਹਾਂ ’ਚ ਤੇਜਿੰਦਰ ਸਿੰਘ ਪਾਸਪੋਰਟ ਨੰਬਰ ਵੀ-1383325, ਜਨਮ ਮਿਤੀ 22 ਦਸੰਬਰ 1990 ਵਾਸੀ ਕਿਸ਼ਨਕੋਟ ਬਟਾਲਾ ਗੁਰਦਾਸਪੁਰ ਅਤੇ ਸਤਨਾਮ ਸਿੰਘ ਪਾਸਪੋਰਟ ਨੰਬਰ ਪੀ-6839110, ਜਨਮ ਮਿਤੀ 20 ਜੁਲਾਈ 1985 ਆਦਿ ਭਾਰਤ ਤੋਂ ਕੈਨੇਡੀਅਨ ਅੰਬੈਸੀ ਤੋਂ ਵੀਜ਼ਾ ਮਿਲਣ ਉਪਰੰਤ ਬੀਤੀ ਰਾਤ ਟੋਰੰਟੋ ਪੁੱਜੇ ਅਤੇ ਰਾਤ ਨੂੰ ਬਕਾਇਦਾ ਇਸ ਗੁਰਦੁਆਰਾ ਸਾਹਿਬ ਰੁਕੇ ਅਤੇ ਪਰਸ਼ਾਦਾ ਵੀ ਛੱਕਿਆ। ਅਗਲੇ ਦਿਨ ਸਵੇਰੇ ਜਦੋਂ ਪ੍ਰਬੰਧਕਾਂ ਵਲੋਂ ਵੇਖਿਆ ਗਿਆ ਤਾਂ ਇਸ ਜਥੇ ਦੇ ਤਿੰਨੇ ਹਜ਼ੂਰੀ ਰਾਗੀ ਫਰਾਰ ਸਨ।
ਇਹ ਵੀ ਪੜ੍ਹੋ: ਕੁਰਸੀ ਜਾਂਦੀ ਵੇਖ ਇਮਰਾਨ ਖਾਨ ਨੂੰ ਚੇਤੇ ਆਇਆ ਭਾਰਤ, ਤਾਰੀਫ਼ ਕਰਦਿਆਂ ਆਖੀ ਇਹ ਗੱਲ
ਇਹ ਖਬਰ ਲਿਖੇ ਜਾਣ ਤੱਕ ਇਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਮਿਲਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਘਟਨਾ ਦੀ ਸੂਚਨਾ ਦਿੱਤੀ ਹੈ, ਉੱਥੇ ਸਮੁੱਚੀ ਸਾਧ-ਸੰਗਤ ਨੂੰ ਵੀ ਬੇਨਤੀ ਕੀਤੀ ਕਿ ਉਹ ਅਜਿਹੇ ਲੋਕਾਂ ਨੂੰ ਲੱਭਣ ’ਚ ਉਨ੍ਹਾਂ ਦਾ ਸਹਿਯੋਗ ਕਰਨ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 21 ਸਾਲਾ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।