ਈਰਾਨ 'ਚ ਰੇਡੀਏਸ਼ਨ ਲੀਕੇਜ ! IAEA ਨੇ ਕਿਹਾ- ''ਬਹੁਤ ਨੁਕਸਾਨ ਹੋਇਆ...''

Monday, Jun 23, 2025 - 04:14 PM (IST)

ਈਰਾਨ 'ਚ ਰੇਡੀਏਸ਼ਨ ਲੀਕੇਜ ! IAEA ਨੇ ਕਿਹਾ- ''ਬਹੁਤ ਨੁਕਸਾਨ ਹੋਇਆ...''

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਈਰਾਨ-ਇਜ਼ਰਾਈਲ ਜੰਗ ਵਿਚਾਲੇ ਅਮਰੀਕਾ ਨੇ ਅਚਾਨਕ ਐਂਟਰੀ ਮਾਰ ਲਈ ਤੇ ਈਰਾਨ ਦੇ 3 ਪ੍ਰਮੁੱਖ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਮਗਰੋਂ ਇਨ੍ਹਾਂ ਸਾਈਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਇਹ ਯੂਰੇਨੀਅਮ ਐਨਰਿਚਮੈਂਟ ਸਾਈਟ ਪਹਾੜ ਦੇ ਹੇਠਾਂ ਅੰਡਰਗ੍ਰਾਊਂਡ ਬਣਾਈ ਗਈ ਹੈ, ਜਿਸ ਕਾਰਨ ਇਨ੍ਹਾਂ ਹਮਲਿਆਂ ਮਗਰੋਂ ਇਨ੍ਹਾਂ ਨੂੰ ਬਾਹਰੀ ਤੌਰ 'ਤੇ ਤਾਂ ਕਾਫ਼ੀ ਨੁਕਸਾਨ ਪਹੁੰਚਿਆ, ਪਰ ਇਸ ਦੇ ਅੰਦਰੋਂ ਨੁਕਸਾਨ ਦੀ ਪੁਸ਼ਟੀ ਈਰਾਨ ਨੇ ਨਹੀਂ ਕੀਤੀ।

ਇਸ ਮਗਰੋਂ ਅੱਜ ਇਕ ਵਾਰ ਫ਼ਿਰ ਤੋਂ ਈਰਾਨ ਦੀ ਫੋਰਡੋ ਨਿਊਕਲੀਅਰ ਸਾਈਟ 'ਤੇ ਇਜ਼ਰਾਈਲ ਨੇ ਵੱਡਾ ਮਿਜ਼ਾਈਲ ਹਮਲਾ ਕਰ ਦਿੱਤਾ ਹੈ, ਜਿਸ ਮਗਰੋਂ ਇੱਥੇ ਰੇਡੀਏਸ਼ਨ ਲੀਕੇਜ ਦਾ ਖ਼ਤਰਾ ਹੋਰ ਵਧ ਗਿਆ ਹੈ। ਹਾਲਾਂਕਿ ਈਰਾਨ ਨੇ ਕਿਹਾ ਸੀ ਕਿ ਇੱਥੋਂ ਸਾਰਾ ਨਿਊਕਲੀਅਰ ਮਟੀਰੀਅਲ ਹਟਾ ਲਿਆ ਗਿਆ ਹੈ, ਪਰ ਫ਼ਿਰ ਵੀ ਰੇਡੀਏਸ਼ਨ ਦੇ ਖ਼ਤਰੇ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ। 

ਅਮਰੀਕਾ ਦੇ ਇਨ੍ਹਾਂ ਹਮਲਿਆਂ ਮਗਰੋਂ ਅੰਤਰਰਾਸ਼ਟਰੀ ਪਰਮਾਣੂ ਊਰਜਾ ਸੰਸਥਾ (IAEA) ਦੇ ਜਨਰਲ ਡਾਇਰੈਕਟਰ ਰਾਫੇਲ ਗ੍ਰੋਸੀ ਨੇ ਇਕ ਐਮਰਜੈਂਸੀ ਮੀਟਿੰਗ ਸੱਦੀ ਸੀ, ਜਿਸ 'ਚ ਉਨ੍ਹਾਂ ਦੱਸਿਆ ਕਿ ਫੋਰਡੋ ਪਰਮਾਣੂ ਫੈਸਿਲਟੀ 'ਤੇ ਹਮਲੇ ਕਾਰਨ ਡੂੰਘਾ ਅਸਰ ਹੋਇਆ ਹੈ ਤੇ ਇੱਥੇ ਵੱਡੇ-ਵੱਡੇ ਟੋਏ ਸਾਫ਼ ਦਿਖਾਈ ਦੇ ਰਹੇ ਹਨ, ਜਿਸ ਮਗਰੋਂ, ਜੇਕਰ ਉੱਥੇ ਨਿਊਕਲੀਅਰ ਮਟੀਰੀਅਲ ਮੌਜੂਦ ਹੈ, ਤਾਂ ਉਸ ਦੀ ਲੀਕੇਜ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ। 

IAEA Director General @RafaelMGrossi addressed the Board of Governors this morning at an emergency meeting regarding the situation in Iran. pic.twitter.com/lqVr07Sqg7

— IAEA - International Atomic Energy Agency ⚛️ (@iaeaorg) June 23, 2025

ਇਸ ਤੋਂ ਬਾਅਦ ਅੱਜ ਇਕ ਵਾਰ ਫ਼ਿਰ ਤੋਂ ਇਜ਼ਰਾਈਲ ਨੇ ਈਰਾਨ ਦੇ ਫੋਰਡੋ ਸਾਈਟ 'ਤੇ ਹਮਲਾ ਕਰ ਕੇ ਇਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਜ਼ਰਾਈਲ ਦੇ ਇਸ ਹਮਲੇ ਮਗਰੋਂ ਇਕ ਵਾਰ ਫ਼ਿਰ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਲਖ਼ੀ ਵਧ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ ਤੇ ਫਿਲਹਾਲ ਸ਼ਾਂਤੀ ਦਾ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ। 

ਇਹ ਵੀ ਪੜ੍ਹੋ- ਇਹ ਹੈ ਅਸਲੀ 'ਏਕ ਕਾ ਡਬਲ' ! ਜਦੋਂ ATM ਮਸ਼ੀਨ ਨੇ ਲੋਕਾਂ ਨੂੰ ਕਰ'ਤਾ ਮਾਲਾਮਾਲ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News