''ਕਵਾਡ'' ਗਠਜੋੜ ਨਹੀਂ ਬਲਕਿ ਨਿਯਮ ਆਧਾਰਿਤ ਵਿਵਸਥਾ ਚਾਹੁਣ ਵਾਲੇ ਦੇਸ਼ਾਂ ਦਾ ਸਮੂਹ ਹੈ

Saturday, Oct 24, 2020 - 06:03 PM (IST)

''ਕਵਾਡ'' ਗਠਜੋੜ ਨਹੀਂ ਬਲਕਿ ਨਿਯਮ ਆਧਾਰਿਤ ਵਿਵਸਥਾ ਚਾਹੁਣ ਵਾਲੇ ਦੇਸ਼ਾਂ ਦਾ ਸਮੂਹ ਹੈ

ਵਾਸ਼ਿੰਗਟਨ- ਅਮਰੀਕਾ ਨੇ ਕਿਹਾ ਕਿ ਚਾਰ ਦੇਸ਼ਾਂ ਦਾ ਸਮੂਹ ਕਵਾਡ ਗਠਜੋੜ ਨਹੀਂ ਸਗੋਂ ਅਜਿਹੇ ਦੇਸ਼ਾਂ ਦਾ ਸਮੂਹ ਹੈ ਜੋ ਹਿੰਦ-ਪ੍ਰਸ਼ਾਂਤ ਖੇਤਰ ਵਿਚ ਨਿਯਮ ਆਧਾਰਿਤ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਇਛੁੱਕ ਹਨ। ਇਸ ਸਮੂਹ ਵਿਚ ਜਾਪਾਨ, ਭਾਰਤ, ਆਸਟਰੇਲੀਆ ਅਤੇ ਅਮਰੀਕਾ ਸ਼ਾਮਲ ਹਨ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀਆਂ ਵਧੀਕੀਆਂ ਦਾ ਮੁਕਾਬਲਾ ਕਰਨ ਲਈ ਲੰਬੇ ਸਮੇਂ ਤੋਂ ਪੈਂਡਿੰਗ ਇਸ ਪ੍ਰਸਤਾਵ ਨੂੰ 2017 ਵਿਚ ਚਾਰਾਂ ਦੇਸ਼ਾਂ ਨੇ ਅਮਲੀਜਾਮਾ ਪਹਿਨਾਇਆ ਸੀ।

ਭਾਰਤ ਤੇ ਅਮਰੀਕਾ ਵਿਚਕਾਰ ਅਗਲੇ ਹਫਤੇ ਮੰਤਰੀ ਪੱਧਰ ਦੀ 2+2 ਵਾਰਤਾ ਤੋਂ ਪਹਿਲਾਂ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕਵਾਡ ਵਿਚ ਅਜਿਹਾ ਕੁਝ ਵੀ ਨਹੀਂ ਹੈ ਜੋ ਇਸ ਨੂੰ ਗਠਜੋੜ ਬਣਾਉਂਦਾ ਹੈ, ਅਜੇ ਉਹ ਰੂਪ ਨਹੀਂ ਦਿੱਤਾ ਗਿਆ ਹੈ।  

ਇਸ ਵਿਚ ਸ਼ਾਮਲ ਦੇਸ਼ਾਂ ਵਿਚਕਾਰ ਅਜੇ ਕੋਈ ਆਪਸੀ ਜ਼ਿੰਮੇਵਾਰੀ ਨਹੀਂ ਹੈ, ਇਹ ਅਜਿਹਾ ਸੰਗਠਨ ਵੀ ਨਹੀਂ ਹੈ ਜੋ ਮੈਂਬਰਸ਼ਿਪ ਦੀ ਅਪੀਲ ਕਰਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਭਾਰਤ ਜਾ ਰਹੇ ਹਨ ਤਾਂ ਕਿ ਵਿਦੇਸ਼ ਮੰਤਰੀ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਚਰਚਾ ਕਰ ਸਕਣ। ਭਾਰਤ ਆ ਰਹੇ ਅਮਰੀਕੀ ਅਧਿਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮਿਲਣਗੇ। ਇਕ ਸਵਾਲ ਦੇ ਜਵਾਬ ਵਿਚ ਅਧਿਕਾਰੀ ਨੇ ਕਿਹਾ ਕਿ ਅਕਤੂਬਰ ਵਿਚ ਟੋਕੀਓ ਵਿਚ ਆਯੋਜਿਤ ਕਵਾਡ ਮੰਤਰੀ ਪੱਧਰੀ ਵਾਰਤਾ ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਲੋਕਤੰਤਰੀ ਦੇਸ਼ਾਂ ਵਿਚਕਾਰ ਮਜ਼ਬੂਤ ਸਬੰਧਾਂ ਨੂੰ ਪ੍ਰਦਰਸ਼ਿਤ ਕੀਤਾ। 
 


author

Sanjeev

Content Editor

Related News