ਕਤਰ ''ਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਮੁਕਾਬਲਾ ਆਯੋਜਿਤ

02/04/2020 3:39:11 PM

ਦੋਹਾ (ਬਿਊਰੋ): ਕਤਰ (ਖਾੜੀ ਦੇਸ਼) ਦੀ ਰਾਜਧਾਨੀ ਦੋਹਾ ਦੀ ਧਰਤੀ ਤੇ ਸਮੁੱਚੀ ਸਿੱਖ ਕੌਮ ਵਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਮੁਕਾਬਲਾ 2020 ਕਰਵਾਇਆ ਗਿਆ। ਇਹ ਮੁਕਾਬਲਾ ਤਿੰਨ ਗਰੁੱਪਾਂ ਵਿੱਚ ਕਰਵਾਇਆ ਗਿਆ। ਪਹਿਲੇ ਗਰੁੱਪ ਵਿੱਚ 3 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ, ਜਿਸ ਵਿੱਚ ਪਹਿਲੇ ਨੰਬਰ ਤੇ ਕਮਲਦੀਪ ਸਿੰਘ, ਦੂਜੇ ਨੰਬਰ ਤੇ ਗੁਰਚਾਹਤ ਸਿੰਘ ਅਤੇ ਤੀਜੇ ਨੰਬਰ ਤੇ ਦਿਲਰਾਜ ਸਿੰਘ ਨੇ ਇਨਾਮ ਹਾਸਿਲ ਕੀਤੇ। ਦੂਸਰੇ ਗਰੁੱਪ ਵਿੱਚ 18 ਸਾਲ ਦੀ ਉਮਰ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਨੇ ਹਿੱਸਾ ਲਿਆ, ਜਿਸ ਵਿਚ ਪਹਿਲੇ ਸਥਾਨ ਤੇ ਰਵਿੰਦਰ ਸਿੰਘ, ਦੂਜੇ ਸਥਾਨ ਤੇ ਸਤਵੰਤ ਸਿੰਘ ਅਤੇ ਤੀਜੇ ਸਥਾਨ ਤੇ ਕੰਵਰਪਾਲ ਸਿੰਘ ਵੀਰਾਂ ਨੇ ਜਿੱਤ ਦੇ ਨਿਸ਼ਾਨ ਝੁਲਾਏ।

ਤੀਸਰੇ ਗਰੁੱਪ ਵਿੱਚ 35 ਸਾਲ ਦੀ ਉਮਰ ਤੋਂ ਲੈ ਕੇ 60 ਸਾਲ ਦੇ ਵਿਅਕਤੀ ਸਨ, ਜਿਸ ਵਿਚ ਸੁਖਦੇਵ ਸਿੰਘ ਜੀ ਨੇ ਪਹਿਲਾ ਸਥਾਨ, ਦਵਿੰਦਰ ਸਿੰਘ ਨੇ ਦੂਜਾ ਐਂਡ ਹਰਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਦਸਤਾਰ ਦੇ ਨਾਲ-ਨਾਲ ਨੌਜਵਾਨਾਂ ਨੇ ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਵੀ ਹਿੱਸਾ ਲਿਆ, ਜਿਸ ਵਿਚ ਪਹਿਲੇ ਨੰਬਰ ਤੇ ਹਰਜੀਤ ਸਿੰਘ, ਦੂਜੇ ਨੰਬਰ ਤੇ ਅਮਨਦੀਪ ਸਿੰਘ ਅਤੇ ਦਲਜੀਤ ਸਿੰਘ ਨੇ ਤੀਜੇ ਸਥਾਨ ਤੇ ਜਿੱਤ ਹਾਸਿਲ ਕੀਤੀ। ਪਹਿਲੇ ਨੰਬਰ 'ਤੇ ਆਉਣ ਵਾਲੇ ਨੌਜਵਾਨਾਂ ਨੂੰ ਐਲ.ਈ.ਡੀ. ਦੂਸਰੇ ਨੰਬਰ 'ਤੇ ਆਉਣ ਵਾਲੇ ਨੌਜਵਾਨਾਂ ਨੂੰ ਸਾਊਂਡ ਸਿਸਟਮ ਅਤੇ ਤੀਸਰੇ ਨੰਬਰ 'ਤੇ ਆਉਣ ਵਾਲੇ ਨੌਜਵਾਨਾਂ ਨੂੰ ਮਿਕਸਰ ਜੂਸਰ, ਟਰੋਫਿਆਂ/ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

PunjabKesari

ਇਸ ਮੌਕੇ ਦੋਹਾ ਕਤਰ ਦੀਆਂ ਮਹਾਨ ਸ਼ਖ਼ਸੀਅਤਾਂ ਚੀਫ ਗੈਸਟਸ ਗਿਆਨੀ ਜਸਵੰਤ ਸਿੰਘ ਜੀ ਖਾਲਸਾ, ਸੇਟਕੋਂ ਗਰੁੱਪ ਜਨਰਲ ਮੈਨੇਜਰ / ਡਾਇਰੈਕਟਰ ਐਚ ਪੀ ਇੰਡਸਟਰੀਸ ਸੁਹੈਲ ਬੁਖਾਰੀ, ਐਮਬੈਸੀ ਕਲਚਰਲ ਸਕੱਤਰ ਕੁਲਜੀਤ ਅਰੋੜਾ, ਐਮਬੈਸੀ ਲੇਬਰ ਅਫਸਰ ਧੀਰਜ ਕੁਮਾਰ, ਪੂਨਮ ਸ਼ਰਮਾ ਜੀ ਕਲਰਕ ਇੰਡੀਆ ਐਮਬੈਸੀ, ਆਈ ਸੀ ਬੀ ਐੱਫ ਪ੍ਰਧਾਨ ਬਾਬੂ ਰਾਜਨ, ਜਸਦੀਪ ਸਿੰਘ ਮੈਰੀਨ ਇੰਜੀਨਿਯਰ, ਰੇਡੀਓ ਸਪੀਕਰ ਨਾਜ਼ੀਆ ਅਹਮਦ, ਕਤਰ ਬਿਲਡਿੰਗ ਕੌਂਸਟ੍ਰਕਸ਼ਨ ਕੰਪਨੀ ਦੇ ਮੈਨੇਜਰ ਜ਼ਿਆਉਦੀਂਨ ਸਰ, ਕੈਮਬ੍ਰਿਜ ਸਕੂਲ ਪ੍ਰਿੰਸੀਪਲ ਵਿਨੋਦ ਭਾਟੀਆ, ਚੈਨਲ ਫ਼ਾਇਵ ਤੋਂ ਸਜਾਦ ਰਫੀ, ਯਾਸ ਮਾਰਟ ਐੱਮ ਡੀ ਯਾਵਰ ਹੁਸੈਨ, ਰੀਅਲ ਅਸਟੇਟ ਵਰਕਸ ਅਬੁੱਲਾ ਮਿਨਹਾਸ,ਕਤਰ ਸਪੋਰਟਸ ਵਲੰਟੀਅਰ ਹੈਡ ਮਿਸਟਰ ਤਾਹਿਰ, ਸੇਫ਼ਟੀ ਮੈਨੇਜਰ ਅਰਬ ਟੇਕ ਕੰਪਨੀ ਮਿਸਟਰ ਸੁਧੀਰ ਅਤੇ ਐਚ ਬੀ ਕੇ ਕੰਪਨੀ ਦੇ ਲੇਬਰ ਐਂਡ ਵੈਲਫੇਅਰ ਮੈਨੇਜਰ ਅਨਿਲ ਭਾਰਤੀ ਨੇ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਬੁਲਾਰਿਆਂ (ਦਿਲਬਾਗ ਸਿੰਘ, ਅਮਨਪ੍ਰੀਤ ਕੌਰ, ਗੁਰਵਿੰਦਰ ਸਿੰਘ, ਗੁਰਭੇਜ ਸਿੰਘ) ਵਲੋਂ ਦਸਤਾਰ ਦੇ ਸਬੰਧ ਵਿੱਚ ਧਾਰਮਿਕ ਵਿਚਾਰਾਂ ਅਤੇ ਕਵਿਤਾਵਾਂ ਕੀਤੀਆਂ ਗਈਆਂ ਅਤੇ ਦਸਤਾਰ ਦੇ ਜ਼ਜਬੇ ਨੁੰ ਕਾਇਮ ਰੱਖਣ ਦੇ ਸੰਦੇਸ਼ ਦਿੱਤੇ ਗਏ।


Vandana

Content Editor

Related News