ਪੁਤਿਨ ਦੀ ਅਮਰੀਕੀ ਐੱਨ. ਜੀ. ਓ. ਖ਼ਿਲਾਫ਼ ਵੱਡੀ ਕਾਰਵਾਈ

06/22/2021 2:39:27 PM

ਇੰਟਰਨੈਸ਼ਨਲ ਡੈਸਕ : ਰੂਸ ਨੇ ਵੱਡਾ ਐਲਾਨ ਕਰਦਿਆਂ ਅਮਰੀਕੀ ਐੱਨ. ਜੀ. ਓ. ਬਾਰਡ ਕਾਲਜ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈੈ। ਰੂਸ ਨੇ ਇਸ ਐੱਨ. ਜੀ. ਓ. ਨੂੰ ਅਨਡਿਜ਼ਾਇਰੇਬਲ ਦੱਸ ਕੇ ਪਾਬੰਦੀਸ਼ੁਦਾ ਕਰ ਦਿੱਤਾ ਹੈ। ਮਾਸਕੋ ਦੇ ਸਟੇਟ ਪ੍ਰਾਸੀਕਿਊਟਰ ਆਫਿਸ ਨੇ ਸੋਮਵਾਰ ਕਿਹਾ ਕਿ ਉਸ ਨੇ ਅਮਰੀਕਾ ਦੇ ਗੈਰ-ਸਰਕਾਰੀ ਸੰਗਠਨ ਬਾਰਡ ਕਾਲਜ ਨੂੰ ਅਨਡਿਜ਼ਾਇਰੇਬਲ ਦਾ ਲੇਬਲ ਦਿੱਤਾ ਹੈ ਤੇ ਇਸ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ।ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਤੋਂ ਪਹਿਲਾਂ ਮਾਸਕੋ ’ਤੇ ਅਮਰੀਕਾ ਦੀਆਂ ਲਾਈਆਂ ਗਈਆਂ ਪਾਬੰਦੀਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਇਸ ਸਾਲ ਅਪ੍ਰੈਲ ’ਚ ਕਿਹਾ ਸੀ ਕਿ ਉਹ ਅਜਿਹੇ ਅਮਰੀਕੀ ਫੰਡਜ਼ ਤੇ ਐੱਨ. ਜੀ. ਓ. ਦੀ ਸਰਗਰਮੀ ਨੂੰ ਖਤਮ ਕਰ ਦੇਵੇਗਾ, ਜਿਸ ਬਾਰੇ ਉਸ ਨੂੰ ਲੱਗਦਾ ਹੈ ਕਿ ਇਹ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇ ਰਹੇ ਹਨ। ਸਟੇਟ ਪ੍ਰਾਸੀਕਿਊਟਰ ਆਫਿਸ ਨੇ ਕਿਹਾ ਕਿ ਐਜੂਕੇਸ਼ਨਲ ਐੱਨ. ਜੀ. ਓ. ਬਾਰਡ ਕਾਲਜ ਦੀ ਸਰਗਰਮੀ ਸੰਵਿਧਾਨਿਕ ਵਿਵਸਥਾ ਤੇ ਰੂਸ ਦੀ ਸੁਰੱਖਿਆ ਲਈ ਖਤਰਾ ਹੈ। ਹਾਲਾਂਕਿ ਗੈਰ-ਸਰਕਾਰੀ ਸੰਗਠਨ ਬਾਰਡ ਕਾਲਜ ਨੇ ਅਜੇ ਤਕ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਅੱਤਵਾਦ ਨੂੰ ਲੈ ਕੇ ਗਨੀ ਨਾਲ ਹੋਵੇਗੀ ਅਹਿਮ ਚਰਚਾ : ਅਮਰੀਕਾ

...ਜਦੋਂ ਬਾਈਡੇਨ ਨੇ ਪੁਤਿਨ ਨੂੰ ਕਿਹਾ ਸੀ ‘ਹਤਿਆਰਾ’
ਇਹ ਵੀ ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੇ ਰੂਸੀ ਹਮਅਹੁਦਾ ਵਲਾਦੀਮੀਰ ਪੁਤਿਨ ਕਿੱਲਰ ਹਨ। ਬਾਈਡੇਨ ਦੇ ਇਸ ਬਿਆਨ ਤੋਂ ਬਾਅਦ ਮਾਸਕੋ ਤੇ ਵਾਸ਼ਿੰਗਟਨ ਨੇ ਆਪਣੇ-ਆਪਣੇ ਰਾਜਦੂਤਾਂ ਨੂੰ ਆਪਣੇ ਦੇਸ਼ ਬੁਲਾ ਲਿਆ ਸੀ। ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੇਨੇਵਾ ’ਚ ਮਿਲੇ ਸਨ, ਜਿਸ ਤੋਂ ਬਾਅਦ ਇਹ ਤੈਅ ਹੋਇਆ ਸੀ ਕਿ ਰਾਜਦੂਤਾਂ ਦੀ ਵਾਪਸੀ ਹੋਵੇਗੀ।


Manoj

Content Editor

Related News