ਯੂਕ੍ਰੇਨ ਯੁੱਧ ''ਤੇ ਪੁਤਿਨ ਦਾ ਤਾਜ਼ਾ ਬਿਆਨ, ਕਿਹਾ-ਰੂਸ ਦੇ ਟੀਚਿਆਂ ''ਚ ਕੋਈ ਬਦਲਾਅ ਨਹੀਂ
Thursday, Dec 14, 2023 - 04:35 PM (IST)
ਮਾਸਕੋ (ਏਜੰਸੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਯੂਕ੍ਰੇਨ ਨੂੰ ਲੈ ਕੇ ਉਨ੍ਹਾਂ ਦੇ ਦੇਸ਼ ਦੇ ਟੀਚਿਆਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਜਦੋਂ ਤੱਕ ਉਨ੍ਹਾਂ ਟੀਚਿਆਂ ਨੂੰ ਹਾਸਲ ਨਹੀਂ ਕਰ ਲਿਆ ਜਾਂਦਾ, ਉਦੋਂ ਤੱਕ ਸ਼ਾਂਤੀ ਕਾਇਮ ਨਹੀਂ ਹੋਵੇਗੀ। ਉਨ੍ਹਾਂ ਨੇ ਇਹ ਗੱਲ ਸਾਲ ਦੇ ਅੰਤ 'ਚ ਹੋਣ ਵਾਲੀ ਪ੍ਰੈੱਸ ਕਾਨਫਰੰਸ 'ਚ ਇਕ ਸਵਾਲ ਦੇ ਜਵਾਬ 'ਚ ਕਹੀ।
ਰੂਸ ਨੇ ਯੂਕ੍ਰੇਨ 'ਤੇ ਲਗਾਇਆ ਇਹ ਦੋਸ਼
ਪੁਤਿਨ ਨੇ ਕਿਹਾ ਕਿ ਯੂਕ੍ਰੇਨ ਦੇ ਸਬੰਧ ਵਿੱਚ ਰੂਸ ਦੇ ਟੀਚਿਆਂ ਵਿੱਚ "ਨਾਜ਼ੀਵਾਦ ਦਾ ਖਾਤਮਾ", "ਡੈਮਿਲਿਟਰਾਈਜ਼ੇਸ਼ਨ" ਅਤੇ ਦੇਸ਼ ਦੀ ਨਿਰਪੱਖ ਸਥਿਤੀ ਦੀ ਸਥਾਪਨਾ ਸ਼ਾਮਲ ਹੈ ਅਤੇ ਇਨ੍ਹਾਂ ਵਿਚ ਕੋਈ ਬਦਲਾਅ ਨਹੀਂ ਹਨ। ਪੁਤਿਨ ਨੇ ਫਰਵਰੀ 2022 ਵਿੱਚ ਜਦੋਂ ਫੌਜਾਂ ਨੂੰ ਯੂਕ੍ਰੇਨ ਭੇਜਿਆ ਸੀ, ਉਦੋਂ ਵੀ ਇਨ੍ਹਾਂ ਟੀਚਿਆਂ ਨੂੰ ਰੇਖਾਂਕਿਤ ਕੀਤਾ ਸੀ। ਰੂਸ ਨੇ ਦੋਸ਼ ਲਗਾਇਆ ਹੈ ਕਿ ਯੂਕ੍ਰੇਨ ਦੀ ਸਰਕਾਰ 'ਤੇ ਕੱਟੜਪੰਥੀ ਰਾਸ਼ਟਰਵਾਦੀ ਅਤੇ ਨਵ-ਨਾਜ਼ੀ ਸਮੂਹਾਂ ਦਾ ਪ੍ਰਭਾਵ ਹੈ। ਇਸ ਦੇ ਖਾਤਮੇ ਨੂੰ ਉਹ "ਨਾਜ਼ੀਵਾਦ ਦਾ ਅੰਤ" ਦੱਸਦਾ ਹੈ। ਹਾਲਾਂਕਿ ਯੂਕ੍ਰੇਨ ਅਤੇ ਪੱਛਮੀ ਦੇਸ਼ ਰੂਸ ਦੇ ਇਸ ਦਾਅਵੇ ਨੂੰ ਖਾਰਜ ਕਰਦੇ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ 20 ਸਾਲ ਬਾਅਦ ਔਰਤ ਸਾਬਤ ਹੋਈ ਬੇਕਸੂਰ, ਜਾਣੋ ਪੂਰਾ ਮਾਮਲਾ
ਯੁੱਧ 'ਚ 2 ਲੱਖ ਤੋਂ ਵਧੇਰੇ ਰੂਸੀ ਸੈਨਿਕ ਤਾਇਨਾਤ
ਪੁਤਿਨ ਦਾ ਕਹਿਣਾ ਹੈ ਕਿ ਯੂਕ੍ਰੇਨ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ। ਪੁਤਿਨ ਨੇ ਕਿਹਾ, "ਜਦੋਂ ਅਸੀਂ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਲਵਾਂਗੇ ਤਾਂ ਸ਼ਾਂਤੀ ਸਥਾਪਿਤ ਹੋ ਜਾਵੇਗੀ।" ਉਨ੍ਹਾਂ ਦੱਸਿਆ ਕਿ ਇਸ ਵੇਲੇ ਯੂਕ੍ਰੇਨ ਵਿੱਚ ਕਰੀਬ 2,44,000 ਰੂਸੀ ਸੈਨਿਕ ਲੜ ਰਹੇ ਹਨ। ਉਸਨੇ ਕਿਹਾ ਕਿ ਰੂਸ ਨੂੰ ਇੱਕ ਵਾਰ ਫਿਰ ਸਾਬਕਾ ਸੈਨਿਕਾਂ ਨੂੰ ਲਾਮਬੰਦ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਹਰ ਰੋਜ਼ 1,500 ਜਵਾਨ ਫੌਜ ਵਿੱਚ ਭਰਤੀ ਕੀਤੇ ਜਾਂਦੇ ਹਨ। ਪੁਤਿਨ ਨੇ ਕਿਹਾ ਕਿ ਬੁੱਧਵਾਰ ਸ਼ਾਮ ਤੱਕ ਕੁੱਲ 486,000 ਸੈਨਿਕਾਂ ਨੇ ਰੂਸੀ ਫੌਜ ਨਾਲ ਇਕਰਾਰਨਾਮੇ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।