165 ਮਿਲੀਅਨ ਸਾਲ ਪਹਿਲਾਂ ਧਰਤੀ ’ਤੇ ਘੁੰਮਦਾ ਸੀ ਪੰਕ ਰੋਕਰ
Friday, Aug 29, 2025 - 11:33 AM (IST)

ਲੰਡਨ (ਇੰਟ.)– ਵਿਗਿਆਨੀਆਂ ਨੇ ਡਾਇਨਾਸੋਰ ਪਰਿਵਾਰ ਦੀ ਇਕ ਹੋਰ ਪ੍ਰਜਾਤੀ ਦੀ ਖੋਜ ਕੀਤੀ ਹੈ। ਇਹ ਸਭ ਤੋਂ ਪੁਰਾਣੀ ਪ੍ਰਜਾਤੀ ਮੰਨੀ ਜਾਂਦੀ ਹੈ, ਜੋ 165 ਮਿਲੀਅਨ ਸਾਲ ਪਹਿਲਾਂ ਧਰਤੀ ’ਤੇ ਘੁੰਮਦੀ ਸੀ। ਇਸ ਦਾ ਨਾਂ ਪੰਕ ਰੋਕਰ ਰੱਖਿਆ ਗਿਆ ਹੈ। ਇਸ ਦੀ ਗਰਦਨ ਅਤੇ ਸਾਰੀਆਂ ਪਸਲੀਆਂ ’ਤੇ ਲੰਬੇ ਨੋਕਦਾਰ ਸਪਾਈਕ ਸਨ। ਇਨ੍ਹਾਂ ਦੀ ਲੰਬਾਈ 3 ਫੁੱਟ ਤੱਕ ਸੀ। ਇਹ ਡਾਇਨਾਸੌਰ ਸ਼ਾਕਾਹਾਰੀ ਸਨ।
‘ਸਾਇੰਸ ਜਰਨਲ ਨੇਚਰ’ ਵਿਚ ਛਪੀ ਖੋਜ ਦੇ ਸਹਿ-ਮੁਖੀ ਅਤੇ ਬਰਮਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਰੀਅਰਡ ਬਟਲਰ ਅਨੁਸਾਰ ਅਫ਼ਰੀਕੀ ਮਹਾਦੀਪ ਵਿਚ ਘੁੰਮਣ ਵਾਲਾ ਇਹ ਜੀਵ ਆਪਣੀ ਗਰਦਨ ਦੇ ਸਪਾਈਕ ਨੂੰ ਹਥਿਆਰ ਵਜੋਂ ਵਰਤਦਾ ਸੀ।