ਕੈਨੇਡਾ ਤੋਂ ਮੰਦਭਾਗੀ ਖ਼ਬਰ : ਨਾਈਟ ਕਲੱਬ 'ਚ ਗੋਲੀ ਚੱਲਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

Tuesday, Jul 19, 2022 - 08:55 AM (IST)

ਕੈਨੇਡਾ ਤੋਂ ਮੰਦਭਾਗੀ ਖ਼ਬਰ : ਨਾਈਟ ਕਲੱਬ 'ਚ ਗੋਲੀ ਚੱਲਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਟੋਰਾਂਟੋ (ਰਾਜ ਗੋਗਨਾ) : ਕੈਨੇਡਾ ਦੇ ਟੋਰਾਂਟੋ ਡਾਊਨਟਾਊਨ ਦੇ 647 ਕਿੰਗ ਸਟਰੀਟ ਵੇਸਟ ਵਿਖੇ ਬੀਤੇ ਐਤਵਾਰ ਨੂੰ ਸਵੇਰੇ 3.30 ਵਜੇ ਦੇ ਕਰੀਬ ਇੱਕ ਨਾਈਟ ਕਲੱਬ 'ਚ ਗੋਲੀ ਚੱਲੀ। ਇਸ ਦੌਰਾਨ ਬਰੈਂਪਟਨ ਨਾਲ ਸਬੰਧਿਤ ਇਕ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਪਰਦੀਪ ਬਰਾੜ ਵੱਜੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ

ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਕਾਂਡ ਦੌਰਾਨ ਪਰਦੀਪ ਬਰਾੜ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪਰਦੀਪ ਬਰਾੜ ਦੇ ਨਾਲ 24 ਸਾਲਾਂ ਦੀ ਇੱਕ ਕੁੜੀ ਵੀ ਜ਼ਖਮੀ ਹੋਈ ਸੀ, ਜਿਸ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ

ਇਸ ਮਾਮਲੇ ਸਬੰਧੀ ਪੁਲਸ ਨੇ ਹਾਲੇ ਕਿਸੇ ਵੀ ਸ਼ੱਕੀ ਬਾਰੇ ਖ਼ੁਲਾਸਾ ਨਹੀ ਕੀਤਾ ਹੈ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News