ਚੰਗੇ ਭਵਿੱਖ ਦੀ ਆਸ 'ਚ ਆਸਟ੍ਰੇਲੀਆ ਗਈ ਪੰਜਾਬਣ ਨਾਲ ਵਾਪਰਿਆ ਭਾਣਾ

Sunday, Nov 10, 2024 - 02:21 PM (IST)

ਚੰਗੇ ਭਵਿੱਖ ਦੀ ਆਸ 'ਚ ਆਸਟ੍ਰੇਲੀਆ ਗਈ ਪੰਜਾਬਣ ਨਾਲ ਵਾਪਰਿਆ ਭਾਣਾ

ਮੈਲਬੌਰਨ (ਮਨਦੀਪ ਸਿੰਘ ਸੈਣੀ )--- ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨੀ ਵਿਕਟੋਰੀਆ ਸੂਬੇ ਦੇ ਉੱਤਰੀ ਇਲਾਕੇ ਵਿਚ ਸਥਿਤ ਸ਼ਹਿਰ ਸ਼ੈਪਰਟਨ ਵਿੱਚ ਇਕ ਪੰਜਾਬਣ ਮੁਟਿਆਰ ਏਕਮਦੀਪ ਕੌਰ ਦੀ ਇੱਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਜਾਣਕਾਰਾਂ ਮੁਤਾਬਿਕ ਏਕਮ ਆਪਣੇ ਘਰੋਂ ਕੰਮ 'ਤੇ ਜਾ ਰਹੀ ਸੀ ਪਰ ਰਸਤੇ ਵਿਚ ਉਸ ਦੀ ਕਾਰ ਦੁਰਘਟਨਾ ਗ੍ਰਸਤ ਹੋਣ ਕਰਕੇ ਉਸ ਦੀ ਮੌਤ ਹੋ ਗਈ। ਏਕਮਦੀਪ ਪੰਜਾਬ ਤੋਂ ਜ਼ਿਲਾ ਤਰਨਤਾਰਨ ਨਾਲ ਸੰਬੰਧਿਤ ਸੀ।ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਤੋਂ ਬਾਅਦ ਮ੍ਰਿਤਕ ਸਰੀਰ ਦਾ ਸਸਕਾਰ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-Trump ਦੇ ਜਿੱਤਦੇ ਹੀ ਮੈਕਸੀਕੋ ਤੋਂ ਅਮਰੀਕਾ ਆਉਣ ਵਾਲੇ ਪ੍ਰਵਾਸੀ ਜਾਣ ਲੱਗੇ ਵਾਪਸ 

ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲੀ ਏਕਮਦੀਪ ਬਹੁਤ ਹੀ ਮਿਹਨਤੀ ਅਤੇ ਚੰਗੇ ਸੁਭਾਅ ਦੀ ਲੜਕੀ ਸੀ।ਏਕਮਦੀਪ ਤਕਰੀਬਨ ਢਾਈ ਕੁ ਸਾਲ ਪਹਿਲਾ ਚੰਗੇ ਭਵਿੱਖ ਦੀ ਆਸ ਵਿਚ ਆਸਟ੍ਰੇਲੀਆ ਆਈ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਪੰਜਾਬਣ ਮੁਟਿਆਰ ਦੀ ਅਚਨਚੇਤੀ ਮੌਤ 'ਤੇ ਪੰਜਾਬੀ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News