ਚੀਨ ਦਾ ਕਾਰਾ : ਸ਼ਿਨਜਿਆਂਗ ’ਚ ਮਸਜਿਦ ਤੋੜ ਬਣਾਇਆ ਪਬਲਿਕ ਟਾਇਲਟ

Wednesday, Aug 19, 2020 - 04:39 AM (IST)

ਚੀਨ ਦਾ ਕਾਰਾ : ਸ਼ਿਨਜਿਆਂਗ ’ਚ ਮਸਜਿਦ ਤੋੜ ਬਣਾਇਆ ਪਬਲਿਕ ਟਾਇਲਟ

ਬੀਜਿੰਗ— ਚੀਨ ਦੇ ਮੁਸਲਿਮ ਬਹੁਲ ਸ਼ਿਨਜਿਆਂਗ ’ਚ ਉਇਗਰ ਮੁਸਲਮਾਨਾਂ ’ਤੇ ਸਰਕਾਰ ਦਾ ਜ਼ੁਲਮ ਵਧਦਾ ਜਾ ਰਿਹਾ ਹੈ। ਸਰਕਾਰ ਉਨ੍ਹਾਂ ਦੀ ਮਸਜਿਦਾਂ ਤੋੜ ਰਹੀ ਹੈ। ਸ਼ਿਨਜਿਆਂਗ ਦੇ ਅਤੁਸ਼ ਸੁੰਥਗ ਪਿੰਡ ’ਚ ਮਸਜਿਦ ਨੂੰ ਤੋੜ ਕੇ ਪਬਲਿਕ ਟਾਇਲਟ ਬਣਾਇਆ ਗਿਆ ਹੈ। ਦੋ ਸਾਲ ਪਹਿਲਾਂ ਤਕ ਇਸ ਪਿੰਡ ’ਚ 3 ਮਸਜਿਦਾਂ ਸੀ। ਇਨ੍ਹਾਂ ’ਚ ਤੋਕੁਲ ਤੇ ਅਜਨਾ ਮਸਜਿਦ ਤੋੜ ਦਿੱਤੀ ਗਈ ਸੀ। ਜਿਸ ਜਗ੍ਹਾ ਪਬਲਿਕ ਪਖਾਨਾ ਬਣਾਇਆ ਗਿਆ ਹੈ, ਉੱਥੇ ਪਹਿਲਾਂ ਤੋਕੁਲ ਮਸਜਿਦ ਸੀ। ਰੇਡੀਓ ਫ੍ਰੀ ਏਸ਼ੀਆ (ਆਰ. ਐੱਫ. ਏ.) ਨੇ ਆਪਣੀ ਰਿਪੋਰਟ ’ਚ ਇਸ ਗੱਲ ਦਾ ਦਾਅਵਾ ਕੀਤਾ ਹੈ। ਆਰ. ਐੱਫ. ਏ. ਦੇ ਮੁਤਾਬਕ ਇਹ ਸਭ ਕੁਝ 2016 ’ਚ ਮਸਜਿਦਾਂ ’ਚ ਸੁਧਾਰ ਕਰਨ ਦੇ ਲਈ ਸ਼ੁਰੂ ਕੀਤੇ ਗਏ ਸਰਕਾਰੀ ਮੁਹਿੰਮ ਦੇ ਤਹਿਤ ਕੀਤਾ ਜਾ ਰਿਹਾ ਹੈ। ਸਰਕਾਰ ਇਸ ਆੜ ’ਚ ਵੱਡੇ ਪੱਧਰ ’ਤੇ ਮਸਜਿਦਾਂ, ਦਰਗਾਹਾਂ ਤੇ ਕਬਰਸਤਾਨਾਂ ਨੂੰ ਤੋੜ ਰਹੀ ਹੈ।


author

Gurdeep Singh

Content Editor

Related News