ਪਾਕਿ ਸਰਕਾਰ ਵੱਲੋਂ ਕੁਦਰਤੀ ਸਰੋਤਾਂ ਦਾ ਸ਼ੋਸ਼ਣ, ਪੀ.ਓ.ਕੇ. ''ਚ ਵਿਰੋਧ ਪ੍ਰਦਰਸ਼ਨ

Tuesday, Sep 11, 2018 - 10:40 AM (IST)

ਪਾਕਿ ਸਰਕਾਰ ਵੱਲੋਂ ਕੁਦਰਤੀ ਸਰੋਤਾਂ ਦਾ ਸ਼ੋਸ਼ਣ, ਪੀ.ਓ.ਕੇ. ''ਚ ਵਿਰੋਧ ਪ੍ਰਦਰਸ਼ਨ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਨਾਗਰਿਕ ਪਾਕਿਸਤਾਨੀ ਸਰਕਾਰ ਵਿਰੁੱਧ ਸੜਕਾਂ 'ਤੇ ਹਨ। ਕੁਦਰਤੀ ਸਰੋਤਾਂ ਦੇ ਸ਼ੋਸ਼ਣ ਵਿਰੁੱਧ ਪੀ.ਓ.ਕੇ. ਦੇ ਕਈ ਹਿੱਸਿਆਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਮੁਜ਼ੱਫਰਾਬਾਦ ਵਿਚ ਪ੍ਰਦਰਸ਼ਨ ਕਰ ਰਹ ਲੋਕਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੀਲਮ ਨਦੀ ਦਾ ਪਾਣੀ ਪੰਜਾਬ ਸੂਬੇ ਵੱਲ ਮੋੜ ਰਹੀ ਹੈ। ਗੌਰਤਲਬ ਹੈ ਕਿ ਪਾਕਿਸਤਾਨ ਸਰਕਾਰ ਇਕ ਯੋਜਨਾ ਦੇ ਤਹਿਤ ਮੁਜ਼ੱਫਰਾਬਾਦ ਦੇ ਲੋਕਾਂ ਨੂੰ ਉਨ੍ਹਾਂ ਦੀ ਲਾਈਫਲਾਈਨ ਕਹੀ ਜਾਣ ਵਾਲੀ ਨੀਲਮ ਨਦੀ ਦੇ ਪਾਣੀ ਤੋਂ ਵਾਂਝਾ ਕਰ ਰਹੀ ਹੈ, ਜਿਸ ਕਾਰਨ ਮਾਨਸੂਨ ਦੇ ਬਾਵਜੂਦ ਵੀ ਨਦੀ ਸੁੱਕ ਰਹੀ ਹੈ। 

ਇਸਲਾਮਾਬਾਦ ਵੱਲੋਂ ਇਸ ਮੁਹਿੰਮ ਦੇ ਤਹਿਤ ਕਸ਼ਮੀਰੀ ਲੋਕਾਂ ਨੂੰ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਤੋਂ ਦੂਰ ਕੀਤੇ ਜਾਣ ਕਾਰਨ ਮੁਜ਼ੱਫਰਾਬਾਦ ਵਿਚ ਵਿਰੋਧ ਪ੍ਰਦਰਸ਼ਨ ਹੋਏ। ਇਕ ਪ੍ਰਦਰਸ਼ਨਕਾਰੀ ਨੇ ਕਿਹਾ,''ਜਲ ਸਰੋਤਾਂ ਨੂੰ ਖਤਮ ਕਰਨ ਨਾਲ ਸਾਡੀ ਜ਼ਿੰਦਗੀ 'ਤੇ ਅਸਰ ਪਵੇਗਾ ਕਿਉਂਕਿ ਨਦੀਆਂ ਸੁੱਕ ਜਾਣਗੀਆਂ। ਲੋਕਾਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਸਭ ਕੁਝ ਬਰਬਾਦ ਹੋ ਜਾਵੇਗਾ। ਅਸੀਂ ਇਸ ਮੁੱਦੇ ਨੂੰ ਲੈ ਕੇ ਰਾਵਲਪਿੰਡੀ ਤੋਂ ਮੁਜ਼ੱਫਰਾਬਾਦ ਆਏ ਹਾਂ। ਇਹ ਕਾਫੀ ਮੰਦਭਾਗੀ ਗੱਲ ਹੈ।'' ਪਾਣੀ ਦੀ ਕਮੀ ਕਾਰਨ ਵੱਡੀ ਗਿਣਤੀ ਵਿਚ ਲੋਕ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਡਬਲਊ.ਏ.ਪੀ.ਡੀ.ਏ. (ਪਾਣੀ ਅਤੇ ਬਿਜਲੀ ਵਿਕਾਸ ਅਥਾਰਿਟੀ) ਦੇ ਵਿਰੁੱਧ ਵੀ ਨਾਅਰੇ ਲਗਾਏ।  


Related News