ਪ੍ਰਿੰਸ ਹੈਰੀ ਦੀ ''ਸਭ ਤੋਂ ਵੱਡੀ ਪ੍ਰਸ਼ੰਸਕ'' ਦਾ ਦਿਹਾਂਤ

04/03/2019 2:55:51 PM

ਸਿਡਨੀ, (ਏਜੰਸੀ)— ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ 'ਸਭ ਤੋਂ ਵੱਡੀ ਪ੍ਰਸ਼ੰਸਕ' ਡਾਫਨੇ ਡੁੱਨੇ ਦਾ 99 ਸਾਲ ਦੀ ਉਮਰ 'ਚ ਸੋਮਵਾਰ ਨੂੰ ਦਿਹਾਂਤ ਹੋ ਗਿਆ। ਸ਼੍ਰੀਮਤੀ ਡੁੱਨੇ ਨਿਮੋਨੀਆ ਦੀ ਬੀਮਾਰੀ ਨਾਲ ਪੀੜਤ ਸੀ। ਉਸ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਇਕ ਬਿਆਨ ਪੋਸਟ ਕਰ ਕੇ ਦੱਸਿਆ ਕਿ ਸੋਮਵਾਰ ਨੂੰ ਸਿਡਨੀ ਦੇ ਇਕ ਹਸਪਤਾਲ 'ਚ ਉਸ ਦਾ ਦਿਹਾਂਤ ਹੋ ਗਿਆ।

PunjabKesari

ਸਾਲ 2015 'ਚ ਡੁੱਨੇ ਦੀ ਪ੍ਰਿੰਸ ਹੈਰੀ ਨਾਲ ਸਿਡਨੀ ਓਪੇਰਾ ਹਾਊਸ ਦੇ ਬਾਹਰ ਪਹਿਲੀ ਵਾਰ ਮੁਲਾਕਾਤ ਹੋਈ ਸੀ ਜੋ ਮੀਡੀਆ 'ਚ ਛਾ ਗਈ ਸੀ। ਫੌਜੀ ਵਰਦੀ 'ਚ ਹੈਰੀ ਦੇ ਚਿਹਰੇ 'ਤੇ ਡੁੱਨੇ ਨੇ ਹੱਥ ਰੱਖਿਆ ਸੀ ਅਤੇ ਇਹ ਤਸਵੀਰ ਮੀਡੀਆ 'ਚ ਚਰਚਾ ਦਾ ਵਿਸ਼ਾ ਬਣ ਗਈ ਸੀ। ਡੁੱਨੇ ਦੇ ਕੋਟ 'ਤੇ ਲੱਗੇ ਮੈਡਲਾਂ ਨੇ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਹ ਮਾਡਲ ਡੁੱਨੇ ਦੇ ਪਤੀ ਦੇ ਸਨ, ਜੋ ਦੂਜੇ ਵਿਸ਼ਵ ਯੁੱਧ 'ਚ ਮਾਰਿਆ ਗਿਆ ਸੀ। 

PunjabKesari

ਡੁੱਨੇ ਨੇ ਦੱਸਿਆ ਸੀ ਕਿ ਉਹ ਵੀ ਆਸਟ੍ਰੇਲੀਆ ਦੀ ਵੂਮਨ ਆਰਮੀ 'ਚ ਸੇਵਾ ਨਿਭਾਅ ਚੁੱਕੀ ਹੈ। ਇਸ ਮਗਰੋਂ 2017 'ਚ ਇਕ ਵਾਰ ਫਿਰ ਪ੍ਰਿੰਸ ਹੈਰੀ ਡੁੱਨੇ ਨੂੰ ਮਿਲੇ ਜਦ ਉਹ ਮੀਂਹ 'ਚ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ। ਇਸ ਮਗਰੋਂ 2018 'ਚ ਪ੍ਰਿੰਸ ਹੈਰੀ ਨੇ ਆਪਣੀ ਪਤਨੀ ਮੇਗਨ ਮਾਰਕੇਲ ਨਾਲ ਡੁੱਨੇ ਨੂੰ ਮਿਲਾਇਆ ਸੀ।

PunjabKesari

ਉਨ੍ਹਾਂ ਨੇ ਇੱਛਾ ਪ੍ਰਗਟਾਈ ਸੀ ਕਿ ਅਗਲੀ ਮਿਲਣੀ ਤਕ ਹੈਰੀ ਦਾ ਬੱਚਾ ਵੀ ਉਨ੍ਹਾਂ ਦੇ ਨਾਲ ਹੋਵੇਗਾ। ਕੁਝ ਦਿਨ ਪਹਿਲਾਂ ਹੀ ਡੁੱਨੇ ਨੇ ਆਪਣਾ 99ਵਾਂ ਜਨਮ  ਦਿਨ ਮਨਾਇਆ ਸੀ ਅਤੇ ਉਸ ਨੂੰ ਹੈਰੀ ਅਤੇ ਮੇਗਨ ਵਲੋਂ ਇਕ ਖਾਸ ਕਾਰਡ ਭੇਜਿਆ ਗਿਆ ਸੀ, ਜਿਸ ਕਾਰਨ ਡੁੱਨੇ ਬਹੁਤ ਖੁਸ਼ ਸੀ।


Related News