UK ਪਰਤਣਗੇ ਪ੍ਰਿੰਸ ਹੈਰੀ ਤੇ ਮੇਘਨ ! 6 ਸਾਲ ਸ਼ਾਹੀ ਪਰਿਵਾਰ ਤੋਂ ਦੂਰ ਰਹਿਣ ਮਗਰੋਂ ਕਰਨ ਜਾ ਰਹੇ ਵਾਪਸੀ

Thursday, Aug 20, 2026 - 05:18 PM (IST)

UK ਪਰਤਣਗੇ ਪ੍ਰਿੰਸ ਹੈਰੀ ਤੇ ਮੇਘਨ ! 6 ਸਾਲ ਸ਼ਾਹੀ ਪਰਿਵਾਰ ਤੋਂ ਦੂਰ ਰਹਿਣ ਮਗਰੋਂ ਕਰਨ ਜਾ ਰਹੇ ਵਾਪਸੀ

ਇੰਟਰਨੈਸ਼ਨਲ ਡੈਸਕ- ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਆਪਣੇ ਦੋਵਾਂ ਬੱਚਿਆਂ ਸਮੇਤ ਇਸੇ ਮਹੀਨੇ ਦੇ ਅਖੀਰ ਤੱਕ ਅਮਰੀਕਾ ਛੱਡ ਕੇ ਵਾਪਸ ਯੂਨਾਈਟਿਡ ਕਿੰਗਡਮ (UK) ਸ਼ਿਫਟ ਹੋਣ ਦੀ ਤਿਆਰੀ ਕਰ ਰਹੇ ਹਨ। ਬ੍ਰਿਟਿਸ਼ ਮੀਡੀਆ ਰਿਪੋਰਟਾਂ ਅਨੁਸਾਰ, ਯੂ.ਕੇ. ਵਾਪਸ ਆਉਣ ਦੇ ਬਾਵਜੂਦ ਉਹ ਰਾਇਲ ਫੈਮਿਲੀ ਦੇ 'ਗੈਰ-ਕਾਰਜਕਾਰੀ' ਮੈਂਬਰ ਵਜੋਂ ਹੀ ਰਹਿਣਗੇ।

ਕਿੰਗ ਚਾਰਲਸ III ਦੇ ਛੋਟੇ ਬੇਟੇ 41 ਸਾਲਾ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ (45) ਨੇ 6 ਸਾਲ ਪਹਿਲਾਂ ਰਾਇਲ ਡਿਊਟੀ ਤੋਂ ਅਸਤੀਫ਼ਾ ਦੇ ਕੇ ਅਮਰੀਕਾ ਦੇ ਕੈਲੀਫੋਰਨੀਆ ਜਾ ਕੇ ਵਸਣ ਦਾ ਫੈਸਲਾ ਕੀਤਾ ਸੀ। ਹੁਣ ਉਹ ਲੰਡਨ ਤੋਂ ਬਾਹਰ ਪ੍ਰਾਈਵੇਟ ਰੈਜ਼ੀਡੈਂਸ 'ਤੇ ਰਹਿਣਗੇ। ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਆਪਣੇ 7 ਸਾਲਾ ਬੇਟੇ ਪ੍ਰਿੰਸ ਆਰਚੀ ਅਤੇ 5 ਸਾਲਾ ਬੇਟੀ ਪ੍ਰਿੰਸੈਸ ਲਿਲੀਬੇਟ ਦਾ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਲਈ ਬ੍ਰਿਟਿਸ਼ ਸਕੂਲ 'ਚ ਦਾਖਲਾ ਵੀ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'

ਪ੍ਰਿੰਸ ਹੈਰੀ ਤੇ ਉਨ੍ਹਾਂ ਦੇ ਪਰਿਵਾਰ ਦੀ ਵਾਪਸੀ 'ਤੇ ਬਕਿੰਘਮ ਪੈਲੇਸ ਨੇ ਕਿਹਾ ਹੈ ਕਿ ਉਹ ਗੈਰ-ਕਾਰਜਕਾਰੀ ਸ਼ਾਹੀ ਮੈਂਬਰਾਂ ਦੇ ਨਿੱਜੀ ਫੈਸਲਿਆਂ 'ਤੇ ਟਿੱਪਣੀ ਨਹੀਂ ਕਰਦੇ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਕਿੰਗ ਚਾਰਲਸ ਨੂੰ ਇਸ ਕਦਮ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਪਿਛਲੇ ਮਹੀਨੇ ਗਲੌਸਟਰਸ਼ਾਇਰ ਵਿਖੇ ਇੱਕ ਨਿੱਜੀ ਸਮਾਗਮ ਦੌਰਾਨ ਹੈਰੀ ਅਤੇ ਮੇਘਨ ਨੇ ਕਿੰਗ ਨਾਲ ਮੁਲਾਕਾਤ ਵੀ ਕੀਤੀ ਸੀ।

ਹਾਲਾਂਕਿ ਯੂ.ਕੇ. ਸਰਕਾਰ ਅਤੇ ਰਾਜਸ਼ਾਹੀ ਦੇ ਨਿਯਮਾਂ ਅਨੁਸਾਰ ਉਨ੍ਹਾਂ ਦੀ ਸ਼ਾਹੀ ਭੂਮਿਕਾ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਹੈਰੀ ਪਹਿਲਾਂ ਵੀ ਯੂ.ਕੇ. ਵਿੱਚ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਉਂਦੇ ਰਹੇ ਹਨ। ਇਸ ਵਾਪਸੀ ਨੂੰ ਸ਼ਾਹੀ ਪਰਿਵਾਰ ਨਾਲ ਉਨ੍ਹਾਂ ਦੇ ਰਿਸ਼ਤੇ ਸੁਧਾਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News