ਓਲੰਪਿਕ ਸੁਪਨਿਆਂ ਵੱਲ ਵਧ ਰਹੇ ਪ੍ਰਾਈਮੇਰਾਨੋ, ਬੈਡਾਰਡ ਤੇ ਸੈਲੀਬ੍ਰੀਨੀ

Tuesday, Dec 16, 2025 - 08:23 PM (IST)

ਓਲੰਪਿਕ ਸੁਪਨਿਆਂ ਵੱਲ ਵਧ ਰਹੇ ਪ੍ਰਾਈਮੇਰਾਨੋ, ਬੈਡਾਰਡ ਤੇ ਸੈਲੀਬ੍ਰੀਨੀ

ਵੈਨਕੂਵਰ (ਮਲਕੀਤ ਸਿੰਘ) : ਨਾਰਥ ਵੈਨਕੂਵਰ ਦਾ ਨਾਰਥ ਸ਼ੋਰ ਵਿੰਟਰ ਕਲੱਬ ਕੈਨੇਡਾ ਦੇ ਪ੍ਰਮੁੱਖ ਹਾਕੀ ਟੈਲੈਂਟ ਤਿਆਰ ਕਰਨ ਵਾਲੇ ਕੇਂਦਰ ਵਜੋਂ ਉੱਭਰ ਰਿਹਾ ਹੈ। ਇਸ ਕਲੱਬ ਨਾਲ ਖੇਡ ਚੁੱਕੇ ਤਿੰਨ ਨੌਜਵਾਨ ਖਿਡਾਰੀ-ਮੈਟੇਈ ਪ੍ਰਾਈਮੇਰਾਨੋ, ਕੋਨਰ ਬੈਡਾਰਡ ਅਤੇ ਮੈਕਲਿਨ ਸੈਲੀਬ੍ਰੀਨੀ ਖੇਡ ਜਗਤ ਦੇ ਮਾਹਰਾਂ ਤੇ ਹਾਕੀ ਪ੍ਰੇਮੀਆਂ ਦੀ ਨਜ਼ਰਾਂ 'ਚ ਭਵਿੱਖ ਦੇ ਓਲੰਪਿਕ ਸਿਤਾਰੇ ਮੰਨੇ ਜਾ ਰਹੇ ਹਨ। 

ਹਾਕੀ ਮਾਹਿਰਾਂ ਦਾ ਮੰਨਣਾ ਹੈ ਕਿ ਨਾਰਥ ਸ਼ੋਰ ਵਿੰਟਰ ਕਲੱਬ ਦਾ ਮਾਹੌਲ ਹੀ ਉਹ ਮੁੱਖ ਕਾਰਨ ਹੈ, ਜਿਸ ਨੇ ਪ੍ਰਾਈਮੇਰਾਨੋ, ਬੈਡਾਰਡ ਅਤੇ ਸੈਲੀਬ੍ਰੀਨੀ ਵਰਗੇ ਖਿਡਾਰੀਆਂ ਨੂੰ ਉੱਚ ਪੱਧਰ ਤੱਕ ਪਹੁੰਚਣ 'ਚ ਮਦਦ ਕੀਤੀ। ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਭਵਿੱਖ ਵਿੱਚ ਕੈਨੇਡਾ ਦੀ ਓਲੰਪਿਕ ਟੀਮ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕਲੱਬ ਪ੍ਰਬੰਧਕਾ ਅਨੁਸਾਰ, ਉਨ੍ਹਾਂ ਦਾ ਟੀਚਾ ਸਿਰਫ਼ ਪ੍ਰੋਫੈਸ਼ਨਲ ਖਿਡਾਰੀ ਤਿਆਰ ਕਰਨਾ ਨਹੀਂ, ਸਗੋਂ ਅਜਿਹੇ ਨੌਜਵਾਨ ਬਣਾਉਣਾ ਹੈ, ਜੋ ਖੇਡ ਅਤੇ ਜੀਵਨ ਦੋਹਾਂ ਵਿੱਚ ਅੱਗੇ ਵਧ ਸਕਣ।


author

Baljit Singh

Content Editor

Related News