ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਆਸਟ੍ਰੇਲੀਆਈ ਸਰਕਾਰ ਦੇਵੇਗੀ ਇਹ ਸਹੂਲਤ

Sunday, Nov 10, 2024 - 03:46 PM (IST)

ਕੈਨਬਰਾ ((ਆਈ.ਏ.ਐੱਨ.ਐੱਸ).)- ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਉਹ 2025 ਤੋਂ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਰੈਸਪੀਰੇਟਰੀ ਸਿੰਸੀਟੀਅਲ ਵਾਇਰਸ (ਆਰ.ਐਸ.ਵੀ.) ਵਿਰੁੱਧ ਟੀਕਾਕਰਨ ਮੁਫ਼ਤ ਕਰੇਗੀ।ਸਿਹਤ ਮੰਤਰੀ ਮਾਰਕ ਬਟਲਰ ਨੇ ਐਤਵਾਰ ਨੂੰ, 2024 ਵਿੱਚ ਕੇਸਾਂ ਵਿੱਚ ਵਾਧੇ ਤੋਂ ਬਾਅਦ RSV ਟੀਕਿਆਂ ਨੂੰ ਸਬਸਿਡੀ ਦੇਣ ਲਈ ਫੰਡਿੰਗ ਵਿੱਚ 174.5 ਮਿਲੀਅਨ ਆਸਟ੍ਰੇਲੀਅਨ ਡਾਲਰ (114.8 ਮਿਲੀਅਨ ਡਾਲਰ) ਦੀ ਘੋਸ਼ਣਾ ਕੀਤੀ।ਸਰਕਾਰ ਅਨੁਸਾਰ ਹਰ ਸਾਲ 12,000 ਆਸਟ੍ਰੇਲੀਅਨ ਬੱਚੇ RSV ਦੇ ਗੰਭੀਰ ਮਾਮਲਿਆਂ ਦੇ ਨਾਲ ਹਸਪਤਾਲ ਵਿੱਚ ਦਾਖਲ ਹੁੰਦੇ ਹਨ। ਛੂਤ ਵਾਲਾ ਇਹ ਵਾਇਰਸ ਜਿਆਦਾਤਰ ਛੋਟੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਸਾਹ ਦੀ ਨਾਲੀ ਦੀਆਂ ਲਾਗਾਂ ਦਾ ਕਾਰਨ ਬਣਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਸਟ੍ਰੇਲੀਆ ਸਰਕਾਰ ਦਾ ਵੱਡਾ ਕਦਮ, ਲੇਕ ਦਾ ਨਾਮ ਰੱਖਿਆ 'Guru Nanak Lake' 

ਨਵੇਂ ਪ੍ਰੋਗਰਾਮ ਤਹਿਤ 28 ਤੋਂ 36 ਹਫ਼ਤਿਆਂ ਦੀ ਗਰਭਵਤੀ ਔਰਤਾਂ ਫਰਵਰੀ ਤੋਂ ਮੁਫ਼ਤ ਵੈਕਸੀਨ ਲਈ ਯੋਗ ਹੋ ਜਾਣਗੀਆਂ, ਜਿਸ ਨਾਲ ਉਨ੍ਹਾਂ ਦੇ ਅਣਜੰਮੇ ਬੱਚਿਆਂ ਨੂੰ ਸੁਰੱਖਿਆ ਮਿਲੇਗੀ। ਇਸ ਤੋਂ ਇਲਾਵਾ 2 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚੇ ਜਿਨ੍ਹਾਂ ਦੀਆਂ ਮਾਵਾਂ ਦਾ ਗਰਭ ਅਵਸਥਾ ਦੌਰਾਨ ਟੀਕਾਕਰਨ ਨਹੀਂ ਕੀਤਾ ਗਿਆ ਸੀ, ਉਹ ਵੀ ਸਰਦੀਆਂ ਵਿੱਚ ਮੁਫਤ ਟੀਕਾਕਰਨ ਲਈ ਯੋਗ ਹੋਣਗੀਆਂ ਜਦੋਂ RSV ਸੰਕਰਮਣ ਆਮ ਤੌਰ 'ਤੇ ਹੁੰਦਾ ਹੈ। ਜਣੇਪਾ RSV ਵੈਕਸੀਨ ਵਰਤਮਾਨ ਵਿੱਚ ਆਸਟ੍ਰੇਲੀਆ ਵਿੱਚ ਗਰਭ ਅਵਸਥਾ ਦੇ ਅਖੀਰਲੇ ਪੜਾਵਾਂ ਵਿੱਚ ਔਰਤਾਂ ਲਈ ਉਪਲਬਧ ਹੈ ਅਤੇ ਇਸਦੀ ਕੀਮਤ 350 ਆਸਟ੍ਰੇਲੀਆਈ ਡਾਲਰ (230.3 ਡਾਲਰ) ਤੱਕ ਹੈ। ਸਿਹਤ ਵਿਭਾਗ ਦੇ ਨੈਸ਼ਨਲ ਨੋਟੀਫਾਈਏਬਲ ਡਿਜ਼ੀਜ਼ ਸਰਵੇਲੈਂਸ ਸਿਸਟਮ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਵਿੱਚ 2024 ਵਿੱਚ ਹੁਣ ਤੱਕ RSV ਦੇ 165,000 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ, ਜੋ ਕਿ 2023 ਵਿੱਚ 128,117 ਅਤੇ 2022 ਵਿੱਚ 95,959 ਸੀ।
2024 ਮਾਮਲਿਆਂ ਵਿੱਚੋਂ 0-4 ਸਾਲ ਦੀ ਉਮਰ ਦੇ ਬੱਚਿਆਂ ਵਿੱਚ 82,048 ਅਤੇ 5-9 ਸਾਲ ਦੀ ਉਮਰ ਦੇ ਬੱਚਿਆਂ ਵਿੱਚ 14,016 ਦਰਜ ਕੀਤੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News