ਪੋਪ ਨੇ ਬਗਦਾਦ ਦੇ ਗ੍ਰੀਨ ਜ਼ੋਨ 'ਚ ਇਰਾਕੀ ਨੇਤਾਵਾਂ ਨਾਲ ਕੀਤੀ ਮੁਲਾਕਾਤ

03/05/2021 11:55:18 PM

ਬਗਦਾਦ-ਇਰਾਕੀ ਯਾਤਰਾ 'ਤੇ ਆਏ ਪੋਪ ਫ੍ਰਾਂਸਿਸ ਸ਼ੁੱਕਰਵਾਰ ਨੂੰ ਭਾਰੀ ਸੁਰੱਖਿਆ ਵਾਲੇ ਗ੍ਰੀਨ ਜ਼ੋਨ ਪਹੁੰਚੇ ਅਤੇ ਰਾਸ਼ਟਰਪਤੀ ਬਹਰਮ ਸਲੀਹ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਗ੍ਰੀਨ ਜ਼ੋਨ ਇਰਾਕੀ ਸੱਤਾ ਦਾ ਕੇਂਦਰ ਹੈ ਜਿਸ 'ਚ ਪ੍ਰਮੁੱਖ ਸਰਕਾਰੀ ਇਮਾਰਤਾਂ ਨਾਲ ਹੀ ਵਿਦੇਸ਼ੀ ਦੂਤਘਰ ਵੀ ਸਥਿਤ ਹੈ।

ਪੋਪ ਦੇ ਕਾਫਲੇ ਨਾਲ ਘੋੜਸਵਾਰ ਵੀ ਚੱਲ ਰਹੇ ਸਨ ਅਤੇ ਉਨ੍ਹਾਂ ਨੇ ਇਰਾਕ ਅਤੇ ਵੈਟੀਕਲ ਦੇ ਝੰਡੇ ਫੜ੍ਹੇ ਹੋਏ ਸਨ। ਦੋਵਾਂ ਨੇ ਮਾਸਕ ਪਾਏ ਹੋਏ ਸਨ। ਫ੍ਰਾਂਸਿਸ ਨੇ ਕਈ ਇਰਾਕੀ ਅਧਿਕਾਰੀਆਂ ਨਾਲ ਹੱਥ ਮਿਲਾਏ। ਲੋਕ ਸਿਹਤ ਮਾਹਰਾਂ ਨੇ ਪੋਪ ਦੀ ਪਹਿਲੀ ਇਰਾਕ ਯਾਤਰਾ ਨੂੰ ਲੈ ਕੇ ਚਿੰਤਾ ਜਤਾਈ ਹੈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 6 ਪ੍ਰਦਰਸ਼ਨਕਾਰੀਆਂ ਦੀ ਮੌਤ

ਉਨ੍ਹਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਕੋਰੋਨਾ ਵਇਰਸ ਮਹਾਮਾਰੀ ਕਾਰਣ ਦੇਸ਼ 'ਚ ਪਹਿਲਾਂ ਤੋਂ ਹੀ ਸਥਿਤੀ ਖਰਾਬ ਹੈ ਅਤੇ ਇਸ ਯਾਤਰਾ ਨਾਲ ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਵੈਟੀਕਨ ਨੇ ਕਿਹਾ ਕਿ ਸਖਤ ਸਿਹਤ ਉਪਾਅ ਕੀਤੇ ਜਾਣਗੇ ਪਰ ਪੋਪ ਨੂੰ ਵਧਾਈ ਦੇਣ ਵਾਲਿਆਂ 'ਚੋਂ ਕਈ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ ਸਨ ਅਤੇ ਨਾ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ -ਭਾਰਤ ਨੇ ਸਕੂਲੀ ਨਿਰਮਾਣ ਲਈ ਨੇਪਾਲ ਨੂੰ ਦਿੱਤੀ 44.17 ਮਿਲੀਅਨ ਦੀ ਗ੍ਰਾਂਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News