ਬੰਗਲਾਦੇਸ਼ ''ਚ ਪੁਲਸ ਨੇ ਭਗਵਾਨ ਵਿਸ਼ਨੂੰ ਦੀ ਕਾਲੇ ਪੱਥਰ ਦੀ ''ਮੂਰਤੀ'' ਕੀਤੀ ਬਰਾਮਦ

Thursday, Aug 05, 2021 - 04:50 PM (IST)

ਢਾਕਾ (ਭਾਸ਼ਾ): ਬੰਗਲਾਦੇਸ਼ ਵਿਚ ਪੁਲਸ ਨੇ ਇਕ ਅਧਿਆਪਕ ਕੋਲੋਂ ਭਗਵਾਨ ਵਿਸ਼ਨੂੰ ਦੀ ਕਾਲੇ ਪੱਥਰ ਦੀ ਇਕ ਮੂਰਤੀ ਬਰਾਮਦ ਕੀਤੀ ਜੋ 1000 ਸਾਲ ਤੋਂ ਵੱਧ ਪੁਰਾਣੀ ਮੰਨੀ ਜਾ ਰਹੀ ਹੈ। ਇਹ ਜਾਣਕਾਰੀ ਵੀਰਵਾਰ ਨੂੰ ਮੀਡੀਆ ਦੀ ਇਕ ਖ਼ਬਰ ਤੋਂ ਮਿਲੀ। ਅਖ਼ਬਾਰ 'ਡੇਲੀ ਸਟਾਰ' ਨੇ ਦੱਸਿਆ ਕਿ ਪੁਲਸ ਨੇ ਕਿਊਮਿਲਾ ਜ਼ਿਲ੍ਹੇ ਦੇ ਬੋਰੋ ਗੋਆਲੀ ਪਿੰਡ ਤੋਂ ਮੂਰਤੀ ਬਰਾਮਤ ਕੀਤੀ। 

ਕਾਲੇ ਪੱਥਰ ਦੀ ਮੂਰਤੀ ਦੀ ਉੱਚਾਈ ਕਰੀਬ 23 ਇੰਚ ਅਤੇ ਚੌੜਾਈ 9.5 ਇੰਚ ਹੈ। ਇਸ ਦਾ ਵਜ਼ਨ ਕਰੀਬ 12 ਕਿਲੋਗ੍ਰਾਮ ਹੈ।ਦਾਊਦਕੰਡੀ ਪੁਲਸ ਥਾਣੇ ਦੇ ਇੰਚਾਰਜ ਅਧਿਕਾਰੀ ਨਜ਼ਰੂਲ ਇਸਲਾਮ ਨੇ ਕਿਹਾ,''ਅਬੂ ਯੂਸੁਫ ਨਾਮ ਦੇ ਇਕ ਅਧਿਆਪਕ ਨੂੰ ਡੇਢ ਮਹੀਨੇ ਪਹਿਲਾਂ ਮੂਰਤੀ ਮਿਲੀ ਸੀ ਪਰ ਉਸ ਨੇ ਸਾਨੂੰ ਸੂਚਿਤ ਨਹੀਂ ਕੀਤਾ। ਗੁਪਤਾ ਸੂਚਨਾ 'ਤੇ ਅਸੀਂ ਸੋਮਵਾਰ ਰਾਤ ਮੂਰਤੀ ਨੂੰ ਉਸ ਦੇ ਘਰੋਂ ਬਰਾਮਦ ਕੀਤਾ।'' 

ਪੜ੍ਹੋ ਇਹ ਅਹਿਮ ਖਬਰ-  ਟਾਈਮ ਪਾਸ ਲਈ ਖਰੀਦੇ ਲਾਟਰੀ ਟਿਕਟ 'ਚ ਬੀਬੀ ਨੇ ਜਿੱਤੇ 10 ਲੱਖ ਡਾਲਰ

ਭਾਵੇਂਕਿ ਯੂਸੁਫ ਨੇ ਕਿਹਾ,''ਮੈਂ ਲੱਗਭਗ 20-22 ਦਿਨ ਪਹਿਲਾਂ ਇਕ ਤਲਾਬ ਤੋਂ ਮਿੱਟੀ ਦੀ ਖੋਦਾਈ ਕਰਦੇ ਸਮੇਂ ਇਸ ਮੂਰਤੀ ਨੂੰ ਦੇਖਿਆ ਸੀ।ਅਸੀਂ ਪੁਲਸ ਨੂੰ ਸੂਚਿਤ ਨਹੀਂ ਕਰ ਸਕੇ ਕਿਉਂਕਿ ਅਸੀਂ ਕੰਮ ਵਿਚ ਬਿੱਜੀ ਸੀ।'' ਚੱਟੋਗ੍ਰਾਮ ਡਿਵੀਜ਼ਨਲ ਪੁਰਾਤੱਤਵ ਵਿਭਾਗ ਦੇ ਸਾਬਕਾ ਖੇਤਰੀ ਨਿਰਦੇਸ਼ਕ ਅਤਾਉਰ ਰਹਿਮਾਨ ਨੇ ਕਿਹਾ,''ਭਗਵਾਨ ਵਿਸ਼ਨੂੰ ਦੀ ਇਹ ਮੂਰਤੀ ਬਹੁਤ ਕੀਮਤੀ ਹੈ। ਇਹ ਸੰਭਵ ਤੌਰ 'ਤੇ 1000 ਸਾਲ ਤੋਂ ਵੱਧ ਪੁਰਾਣੀ ਹੈ। ਇਸ ਨੂੰ ਉਚਿਤ ਸੁਰੱਖਿਆ ਲਈ ਤੁਰੰਤ ਮੈਨਮਾਤੀ ਮਿਊਜ਼ੀਅਮ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ।''


Vandana

Content Editor

Related News