IS ਨਾਲ ਜੁੜੇ ਅੱਤਵਾਦੀ ਕਮਾਂਡਰ ਨੂੰ ਪਾਕਿਸਤਾਨ ''ਚ ਪੁਲਸ ਨੇ ਕੀਤਾ ਢੇਰ

Friday, Mar 25, 2022 - 10:39 AM (IST)

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਇਸਲਾਮਿਕ ਸਟੇਟ ਨਾਲ ਸਬੰਧਤ ਇਕ ਅੱਤਵਾਦੀ ਕਮਾਂਡਰ ਨੂੰ ਪੁਲਸ ਨੇ ਮਾਰ ਦਿੱਤਾ ਹੈ। ਪੇਸ਼ਾਵਰ ਦੀ ਇਸ ਸੂਬਾਈ ਰਾਜਧਾਨੀ ਵਿਚ ਅੱਤਵਾਦੀ ਕਮਾਂਡਰ ਦੇ ਟਿਕਾਣੇ 'ਤੇ ਛਾਪੇਮਾਰੀ ਦੌਰਾਨ ਪੁਲਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਵੀਰਵਾਰ ਨੂੰ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਨੇ ਕਮਾਂਡਰ ਦੇ ਟਿਕਾਣੇ 'ਤੇ ਛਾਪਾ ਮਾਰਿਆ ਤਾਂ ਅੱਤਵਾਦੀ ਨੇ ਪੁਲਸ 'ਤੇ ਗੋਲੀਬਾਰੀ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪੁਲਸ ਦੀ ਜਵਾਬੀ ਕਾਰਵਾਈ 'ਚ ਅੱਤਵਾਦੀ ਮਾਰਿਆ ਗਿਆ, ਜਦਕਿ ਉਸ ਦਾ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ।

ਸੂਤਰਾਂ ਨੇ ਦੱਸਿਆ ਕਿ ਮਾਰਿਆ ਗਿਆ ਅੱਤਵਾਦੀ ਦੇਸ਼ ਵਿਚ ਇਸਲਾਮਿਕ ਸਟੇਟ (ਆਈ.ਐੱਸ.) ਅੱਤਵਾਦੀ ਸਮੂਹ ਦਾ ਇਕ ਸਥਾਨਕ ਕਮਾਂਡਰ ਸੀ, ਜੋ ਪੇਸ਼ਾਵਰ ਵਿਚ ਇਕ ਮਸਜਿਦ ਉੱਤੇ ਹਾਲ ਹੀ ਵਿਚ ਹੋਏ ਹਮਲੇ ਸਮੇਤ ਕਈ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸੀ, ਜਿਸ ਵਿਚ ਦਰਜਨਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਹੋਰ ਜ਼ਖ਼ਮੀ ਹੋਏ ਸਨ। ਸੂਤਰਾਂ ਨੇ ਇਹ ਵੀ ਕਿਹਾ ਕਿ ਇਹ ਅੱਤਵਾਦੀ ਇਕ ਇਮਾਮ ਸਮੇਤ ਕੁਝ ਪੁਲਸ ਕਰਮਚਾਰੀਆਂ ਨੂੰ ਮਾਰਨ ਤੋਂ ਇਲਾਵਾ ਟਾਰਗੇਟ ਕਿਲਿੰਗ ਦੀਆਂ ਕਈ ਹੋਰ ਘਟਨਾਵਾਂ ਵਿਚ ਸ਼ਾਮਲ ਸੀ। ਉਥੇ ਹੀ ਫਰਾਰ ਹੋਏ ਅੱਤਵਾਦੀ ਦੇ ਸਾਥੀ ਦੀ ਭਾਲ ਜਾਰੀ ਹੈ।


cherry

Content Editor

Related News