ਸੋਮਵਾਰ ਨੂੰ ਵਾਪਰੀ ਅੱਤਵਾਦੀ ਘਟਨਾ ਦੇ ਸੰਬੰਧ ''ਚ ਪੁਲਸ ਕਰ ਰਹੀ ਹੈ ਜਾਂਚ

06/09/2017 12:43:44 PM

ਸਿਡਨੀ— ਆਸਟਰੇਲੀਆ ਦੇ ਮੈਲਬੌਰਨ 'ਚ ਸੋਮਵਾਰ ਰਾਤ ਨੂੰ ਇਕ ਅੱਤਵਾਦੀ ਨੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਇਕ ਔਰਤ ਨੂੰ ਬੰਧਕ ਬਣਾ ਲਿਆ ਸੀ। ਪੁਲਸ ਨਾਲ ਇਕ ਘੰਟੇ ਤੱਕ ਚਲੇ ਸੰਘਰਸ਼ ਦੌਰਾਨ ਬੰਦੂਕਧਾਰੀ ਮਾਰਿਆ ਗਿਆ, ਜਿਸ ਤੋਂ ਬਾਅਦ ਬੰਧਕ ਔਰਤ ਨੂੰ ਛੁਡਵਾਇਆ ਗਿਆ। ਇਸ ਅੱਤਵਾਦੀ ਦੀ ਪਛਾਣ ਯਾਕੂਬ ਖਾਯਰ ਦੇ ਰੂਪ 'ਚ ਹੋਈ ਹੈ। ਇਸ ਦੇ ਸੰਬੰਧ 'ਚ ਪੁਲਸ ਨੇ ਸ਼ੁੱਕਰਵਾਰ ਸਵੇਰੇ ਇਸ ਇਲਾਕੇ ਦੇ ਕਈ ਘਰਾਂ ਦੀ ਤਲਾਸ਼ੀ ਲਈ ਅਤੇ ਉਨ੍ਹਾਂ ਕੁੱਝ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ, ਹਾਲਾਂਕਿ ਕੁੱਝ ਸਮੇਂ ਮਗਰੋਂ ਉਨ੍ਹਾਂ ਇਕ ਵਿਅਕਤੀ ਨੂੰ ਰਿਹਾਅ ਕਰ ਦਿੱਤਾ। 
ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀ ਪੁਲਸ ਨੇ ਕਈ ਘਰਾਂ 'ਚ ਛਾਣ-ਬੀਣ ਕੀਤੀ। ਪੁਲਸ ਨੇ ਇੱਥੋਂ ਇਕ ਨਕਲੀ ਬੰਦੂਕ ਵੀ ਬਰਾਮਦ ਕੀਤੀ। ਪੁਲਸ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਨੂੰ ਉਸ ਘਟਨਾ ਨਾਲ ਸੰਬੰਧਤ ਕੋਈ ਨਾ ਕੋਈ ਸਬੂਤ ਜਾਂ ਜਾਣਕਾਰੀ ਜ਼ਰੂਰ ਮਿਲ ਜਾਵੇਗੀ। ਕਮਸ਼ਿਨਰ ਪੈਟਨ ਨੇ ਦੱਸਿਆ ਕਿ 150 ਪੁਲਸ ਅਧਿਕਾਰੀਆਂ ਨੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।


Related News