ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਨਾਰਵੇ ਦਾ ਸਰਵਉੱਚ ਸਨਮਾਨ
Monday, May 18, 2026 - 06:46 PM (IST)
ਓਸਲੋ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਮਵਾਰ, 18 ਮਈ ਨੂੰ ਨਾਰਵੇ ਦੇ ਸਰਵਉੱਚ ਸਨਮਾਨ 'ਗ੍ਰੈਂਡ ਕਰਾਸ ਆਫ ਦ ਰਾਇਲ ਨਾਰਵੇਜੀਅਨ ਆਰਡਰ ਆਫ ਮੈਰਿਟ' (Grand Cross of the Royal Norwegian Order of Merit) ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ਾਂ ਤੋਂ ਮਿਲਣ ਵਾਲਾ 32ਵਾਂ ਵੱਡਾ ਅੰਤਰਰਾਸ਼ਟਰੀ ਸਨਮਾਨ ਹੈ, ਜੋ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ।
ਇਤਿਹਾਸਕ ਦੌਰਾ ਅਤੇ ਭਾਰਤ-ਨੋਰਡਿਕ ਸੰਮੇਲਨ
ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਪੰਜ ਦੇਸ਼ਾਂ ਦੇ ਮਹੱਤਵਪੂਰਨ ਦੌਰੇ 'ਤੇ ਹਨ। ਉਹ ਸੋਮਵਾਰ ਨੂੰ ਤੀਜੇ ਭਾਰਤ-ਨੋਰਡਿਕ ਸੰਮੇਲਨ (India-Nordic Summit) ਅਤੇ ਦੁਵੱਲੀ ਬੈਠਕ ਲਈ ਨਾਰਵੇ ਦੀ ਰਾਜਧਾਨੀ ਓਸਲੋ ਪਹੁੰਚੇ, ਜਿੱਥੇ ਉਨ੍ਹਾਂ ਦਾ ਇਤਿਹਾਸਕ ਸਵਾਗਤ ਹੋਇਆ। ਜ਼ਿਕਰਯੋਗ ਹੈ ਕਿ ਪੂਰੇ 43 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਨਾਰਵੇ ਦੇ ਦੌਰੇ 'ਤੇ ਗਿਆ ਹੈ। ਇਸ ਇਤਿਹਾਸਕ ਫੇਰੀ ਨੂੰ ਲੈ ਕੇ ਨਾਰਵੇ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।
5 ਦੇਸ਼ਾਂ ਦੀ ਯਾਤਰਾ ਦਾ ਹਿੱਸਾ
ਪ੍ਰਧਾਨ ਮੰਤਰੀ ਦੀ ਇਹ ਯਾਤਰਾ ਸ਼ੁੱਕਰਵਾਰ, 15 ਮਈ ਨੂੰ ਸੰਯੁਕਤ ਅਰਬ ਅਮੀਰਾਤ (UAE) ਤੋਂ ਸ਼ੁਰੂ ਹੋਈ ਸੀ। ਯੂਏਈ ਅਤੇ ਨੀਦਰਲੈਂਡਜ਼ ਦੇ ਦੌਰੇ ਤੋਂ ਬਾਅਦ ਉਹ ਨਾਰਵੇ ਪਹੁੰਚੇ ਹਨ। ਨਾਰਵੇ ਤੋਂ ਬਾਅਦ ਪੀਐਮ ਮੋਦੀ ਸਵੀਡਨ ਜਾਣਗੇ ਅਤੇ ਆਪਣੇ ਇਸ ਦੌਰੇ ਦੇ ਅੰਤ 'ਚ ਉਹ ਇਟਲੀ ਦੀ ਯਾਤਰਾ 'ਤੇ ਹੋਣਗੇ। ਨਾਰਵੇ ਸਰਕਾਰ ਵੱਲੋਂ ਦਿੱਤਾ ਗਿਆ ਇਹ ਸਨਮਾਨ ਭਾਰਤ ਲਈ ਇੱਕ ਬਹੁਤ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
