ਰਾਸ਼ਟਰ ਦੇ ਨਾਂ ਸੰਬੋਧਨ 'ਚ ਬੋਲੇ PM ਇਮਰਾਨ, ਨਹੀਂ ਦੇਵਾਂਗਾ ਅਸਤੀਫ਼ਾ

Thursday, Mar 31, 2022 - 10:01 PM (IST)

ਰਾਸ਼ਟਰ ਦੇ ਨਾਂ ਸੰਬੋਧਨ 'ਚ ਬੋਲੇ PM ਇਮਰਾਨ, ਨਹੀਂ ਦੇਵਾਂਗਾ ਅਸਤੀਫ਼ਾ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਾਕਿਸਤਾਨ ਲਈ ਅੱਜ ਫੈਸਲੇ ਦਾ ਸਮਾਂ ਹੈ। ਅੱਜ ਮੈਂ ਦੇਸ਼ ਨਾਲ ਲਾਈਵ ਗੱਲਬਾਤ ਕਰ ਰਿਹਾ ਹਾਂ। ਇਮਰਾਨ ਨੇ ਸੰਬੋਧਨ ਦੌਰਾਨ ਕਿਹਾ ਕਿ ਪਾਕਿਸਤਾਨ ਮੇਰੇ ਤੋਂ ਸਿਰਫ਼ ਪੰਜ ਸਾਲ ਵੱਡਾ ਹੈ। ਅਸੀਂ ਇਥੇ ਦੀ ਪਹਿਲੀ ਪੀੜ੍ਹੀ ਹਾਂ।ਇਮਰਾਨ ਨੇ ਇਸ ਦੌਰਾਨ ਕਿਹਾ ਕਿ ਪਾਕਿਸਤਾਨ ਦਾ ਫੈਸਲਾ ਐਤਵਾਰ ਨੂੰ ਹੋਵੇਗਾ। ਸੰਸਦ 'ਚ ਵੋਟਿੰਗ ਹੋਵੇਗੀ ਅਤੇ ਤੈਅ ਹੋਵੇਗਾ ਕਿ ਪਾਕਿਸਤਾਨ ਦੀ ਸੱਤਾ 'ਚ ਕੌਣ ਕਾਬਜ਼ ਹੋਵੇਗਾ। ਜੋ ਲੋਕ ਇਹ ਕਹਿ ਰਹੇ ਹਨ ਕਿ ਇਮਰਾਨ ਅਸਤੀਫ਼ਾ ਦੇਣਗੇ ਤਾਂ ਉਹ ਇਹ ਜਾਨ ਲੈਣ ਕਿ ਇਮਰਾਨ ਆਖ਼ਿਰੀ ਗੇਂਦ ਤੱਕ ਮੈਦਾਨ 'ਚ ਡਟੇ ਹਨ ਅਤੇ ਡਟੇ ਰਹਿਣਗੇ।

ਇਹ ਵੀ ਪੜ੍ਹੋ : ਨੋਵਾਵੈਕਸ ਨੇ ਬਾਲਗਾਂ ਦੇ ਕੋਰੋਨਾ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇਣ ਦੀ ਕੀਤੀ ਮੰਗ

ਇਮਰਾਨ ਖਾਨ ਨੇ ਕਿਹਾ ਕਿ ਅਮਰੀਕਾ ਦਾ ਹਮਾਇਤੀ ਬਣਨਾ ਮੁਸ਼ੱਰਫ਼ ਦੀ ਵੱਡੀ ਗਲਤੀ ਸੀ। ਮੈਂ ਆਜ਼ਾਦ ਵਿਦੇਸ਼ ਨੀਤੀ ਦੇ ਹੱਕ 'ਚ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਮਰੀਕਾ ਨਾਲ ਲੜਿਆ ਅਤੇ ਉਸ ਨੇ ਹੀ ਪਾਬੰਦੀਆਂ ਲੱਗਾ ਦਿੱਤੀਆਂ। ਉਨ੍ਹਾਂ ਕਿਹਾ ਕਿ ਮੈਂ ਭਾਰਤ ਜਾਂ ਕਿਸੇ ਹੋਰ ਤੋਂ ਵਿਰੋਧ ਨਹੀਂ ਚਾਹੁੰਦਾ। ਉਨ੍ਹਾਂ ਕਿਹਾ ਕਿ ਸਾਡੀ ਵਿਦੇਸ਼ੀ ਨੀਤੀ ਕਿਸੇ ਦੇ ਵਿਰੁੱਧ ਨਹੀਂ ਸੀ। ਮੈਂ ਪਹਿਲੀ ਵਾਰ ਭਾਰਤ ਦੇ ਵਿਰੁੱਧ ਉਸ ਸਮੇਂ ਬੋਲਿਆ ਜਦ ਭਾਰਤ ਨੇ ਕਸ਼ਮੀਰ 'ਚ ਅੰਤਰਰਾਸ਼ਟਰੀ ਕਾਨੂੰਨ ਨੂੰ 5 ਅਗਸਤ 2019 ਨੂੰ ਤੋੜਿਆ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਭਾਰਤ ਦੌਰੇ 'ਤੇ ਪਹੁੰਚੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ, ਕੱਲ ਜੈਸ਼ੰਕਰ ਨਾਲ ਕਰਨਗੇ ਮੁਲਾਕਾਤ

ਨਾ ਮੈਂ ਝੁਕਾਂਗਾ ਅਤੇ ਨਾ ਹੀ ਆਪਣੀ ਕੌਮ ਨੂੰ ਝੁਕਣ ਦੇਵਾਂਗੇ : ਇਮਰਾਨ
ਸੰਬੋਧਨ ਦੌਰਾਨ ਇਮਰਾਨ ਨੇ ਕਿਹਾ ਕਿ ਜਦੋਂ ਤੋਂ ਮੈਂ ਸੱਤਾ ਸੰਭਾਲੀ ਹੈ, ਪਹਿਲੇ ਹੀ ਦਿਨ ਤੋਂ ਮੈਂ ਅਜਿਹੀ ਵਿਦੇਸ਼ੀ ਨੀਤੀ ਬਣਾਈ ਹੈ ਜੋ ਪਾਕਿਸਤਾਨ ਦੇ ਲੋਕਾਂ ਲਈ ਹੋਵੇ। ਪਾਕਿਸਤਾਨ ਦੇ ਲੋਕਾਂ ਲਈ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਹੋਰ ਨਾਲ ਦੁਸ਼ਮਣੀ ਕਰ ਲਈਏ। ਇਮਰਾਨ ਖਾਨ ਨੇ ਆਪਣੇ ਸੰਬੋਧਨ ਦੌਰਾਨ ਵੀਰਵਾਰ ਨੂੰ ਕਿਹਾ ਕਿ ਨਾ ਮੈਂ ਝੁਕਾਂਗਾ ਅਤੇ ਨਾ ਹੀ ਆਪਣੀ ਕੌਮ ਨੂੰ ਝੁਕਣ ਦੇਵਾਂਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਦੇ ਵਿਰੁੱਧ ਹੈ। ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਦੇ ਬਾਰੇ 'ਚ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਕਬਾਇਲੀ ਇਲਾਕਿਆਂ ਨੂੰ ਦੂਜਿਆਂ ਤੋਂ ਬਿਹਤਰ ਜਾਣਦੇ ਹਨ।

ਇਹ ਵੀ ਪੜ੍ਹੋ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨਾਂ ਨੂੰ ਕੀਤੀ ਇਹ ਅਪੀਲ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News