Labour ਮੰਤਰੀ ਬਰਖਾਸਤ! ਭ੍ਰਿਸ਼ਟਾਚਾਰ ਦੇ ਦੋਸ਼ਾਂ ''ਚ PM ਬਾਲੇਨ ਸ਼ਾਹ ਦੀ ਵੱਡੀ ਕਾਰਵਾਈ

Thursday, Apr 09, 2026 - 11:57 PM (IST)

Labour ਮੰਤਰੀ ਬਰਖਾਸਤ! ਭ੍ਰਿਸ਼ਟਾਚਾਰ ਦੇ ਦੋਸ਼ਾਂ ''ਚ PM ਬਾਲੇਨ ਸ਼ਾਹ ਦੀ ਵੱਡੀ ਕਾਰਵਾਈ

ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ (ਬਾਲੇਨ ਸ਼ਾਹ) ਨੇ ਵੀਰਵਾਰ ਨੂੰ ਆਪਣੀ ਸਰਕਾਰ ਦੇ ਲੇਬਰ, ਰੁਜ਼ਗਾਰ ਤੇ ਸਮਾਜਿਕ ਸੁਰੱਖਿਆ ਮੰਤਰੀ ਦੀਪਕ ਕੁਮਾਰ ਸਾਹ ਨੂੰ ਅਨੁਸ਼ਾਸਨਹੀਣਤਾ ਅਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ਾਂ ਹੇਠ ਅਹੁਦੇ ਤੋਂ ਹਟਾ ਦਿੱਤਾ ਹੈ। ਪ੍ਰਧਾਨ ਮੰਤਰੀ ਵੱਲੋਂ ਇਹ ਫੈਸਲਾ ਪਾਰਟੀ ਪ੍ਰਧਾਨ ਰਵੀ ਲਾਮਿਛਾਨੇ ਦੁਆਰਾ ਭੇਜੀ ਗਈ ਕੇਂਦਰੀ ਅਨੁਸ਼ਾਸਨ ਕਮੇਟੀ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਲਿਆ ਗਿਆ ਹੈ। ਰਿਪੋਰਟ ਅਨੁਸਾਰ ਦੀਪਕ ਕੁਮਾਰ ਸਾਹ ਨੂੰ ਪਾਰਟੀ ਦੀ ਆਚਾਰ ਸੰਹਿਤਾ ਤੇ ਅਨੁਸ਼ਾਸਨ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।

ਪਤਨੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦਿੱਤਾ ਸਰਕਾਰੀ ਅਹੁਦਾ
ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਮੰਤਰੀ ਸਾਹ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਆਪਣੀ ਪਤਨੀ ਜੂਨੂ ਸ਼੍ਰੇਸ਼ਠਾ ਨੂੰ ਸਿਹਤ ਬੀਮਾ ਬੋਰਡ (Health Insurance Board) ਦਾ ਮੈਂਬਰ ਬਣਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਅਹੁਦਾ ਲੰਬੇ ਸਮੇਂ ਤੋਂ ਨਿਸ਼ਕਿਰਿਆ ਪਿਆ ਸੀ। ਅਨੁਸ਼ਾਸਨ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਬੁੱਧਵਾਰ ਨੂੰ ਰਿਪੋਰਟ ਸੌਂਪੀ ਅਤੇ ਮੰਤਰੀ ਖਿਲਾਫ ਤੁਰੰਤ ਕਾਰਵਾਈ ਦੀ ਸਿਫਾਰਸ਼ ਕੀਤੀ। ਪਾਰਟੀ ਪ੍ਰਧਾਨ ਲਾਮਿਛਾਨੇ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਗਤੀਵਿਧੀਆਂ ਨੇ ਪਾਰਟੀ ਦੇ ਸਿਧਾਂਤਾਂ, ਇਮਾਨਦਾਰੀ ਅਤੇ ਅਕਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਸਿਹਤ ਮੰਤਰੀ ਨੂੰ ਵੀ ਮਿਲੀ ਚਿਤਾਵਨੀ
ਪਾਰਟੀ ਨਿਯਮਾਂ ਦੀ ਧਾਰਾ 25 (4)(a) ਅਤੇ ਧਾਰਾ 69 ਦੇ ਤਹਿਤ ਕਾਰਵਾਈ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਹ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਿਹਤ ਤੇ ਜਨਸੰਖਿਆ ਮੰਤਰੀ ਨਿਸ਼ਾ ਮਹਿਤਾ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਜ਼ਿਕਰਯੋਗ ਹੈ ਕਿ ਦੀਪਕ ਕੁਮਾਰ ਸਾਹ ਹਾਲ ਹੀ ਵਿੱਚ 5 ਮਾਰਚ ਨੂੰ ਹੋਈਆਂ ਚੋਣਾਂ ਵਿੱਚ ਮਹੋਤਰੀ-2 ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਉਨ੍ਹਾਂ ਨੂੰ 28 ਮਾਰਚ ਨੂੰ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News