ਜਹਾਜ਼ ''ਚ ਮਿਲਿਆ 2 ਫੁੱਟ ਲੰਬਾ ਸੱਪ, ਯਾਤਰੀਆਂ ਨੂੰ ਪੈ ਗਈਆਂ ਭਾਜੜਾਂ!
Wednesday, Jul 02, 2025 - 04:41 PM (IST)

ਮੈਲਬੌਰਨ- ਆਸਟ੍ਰੇਲੀਆ ਦੀ ਇਕ ਘਰੇਲੂ ਉਡਾਣ 'ਚ 2 ਘੰਟੇ ਦੀ ਦੇਰੀ ਹੋਈ, ਕਿਉਂਕਿ ਜਹਾਜ਼ 'ਚ ਸਾਮਾਨ ਰੱਖਣ ਵਾਲੀ ਜਗ੍ਹਾ ਇਕ ਸੱਪ ਵੇਖਿਆ ਗਿਆ। ਅਧਿਕਾਰੀਆਂ ਨੇ ਬੁੱਧਾਰ ਨੂੰ ਇਹ ਜਾਣਕਾਰੀ ਦਿੱਤੀ। ਸੱਪ ਫੜਨ ਵਾਲੇ ਮਾਰਕ ਪੇਲੇ ਅਨੁਸਾਰ, ਮੰਗਲਵਾਰ ਨੂੰ ਜਦੋਂ ਯਾਤਰੀ ਬ੍ਰਿਸਬੇਨ ਜਾਣ ਵਾਲੀ ਵਰਜਿਨ ਆਸਟ੍ਰੇਲੀਆ ਦੀ ਉਡਾਣ ਵੀਏ337 'ਚ ਮੈਲਬੌਰਨ ਹਵਾਈ ਅੱਡੇ 'ਤੇ ਚੜ੍ਹ ਰਹੇ ਸਨ, ਉਦੋਂ ਸਾਮਾਨ ਰੱਖਣ ਵਾਲੀ ਜਗ੍ਹਾ 'ਤੇ ਇਕ ਸੱਪ ਵੇਖਿਆ ਗਿਆ। 2 ਫੁੱਟ ਦਾ ਹਰੇ ਰੰਗ ਦਾ ਇਹ ਸੱਪ ਜ਼ਹਿਰੀਲਾ ਨਹੀਂ ਸੀ ਪਰ ਪੇਲੇ ਨੇ ਕਿਹਾ ਕਿ ਜਦੋਂ ਉਹ ਹਨ੍ਹੇਰੇ 'ਚ ਉਸ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਲੱਗਾ ਕਿ ਇਹ ਜ਼ਹਿਰੀਲਾ ਹੋ ਸਕਦਾ ਹੈ।
ਇਹ ਵੀ ਪੜ੍ਹੋ : Smart TV ਵੀ ਕਰ ਸਕਦਾ ਹੈ ਤੁਹਾਡੀ ਜਾਸੂਸੀ, ਬਚਣਾ ਹੈ ਤਾਂ ਤੁਰੰਤ ਕਰੋ ਇਹ Settings
ਪੇਲੇ ਨੇ ਕਿਹਾ,''ਜਦੋਂ ਮੈਂ ਸੱਪ ਨੂੰ ਫੜਿਆ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਜ਼ਹਿਰੀਲਾ ਨਹੀਂ ਸੀ। ਉਸ ਸਮੇਂ ਤੱਕ, ਇਹ ਮੈਨੂੰ ਬਹੁਤ ਖ਼ਤਰਨਾਕ ਲੱਗ ਰਿਹਾ ਸੀ।'' ਦੁਨੀਆ ਦੇ ਜ਼ਿਆਦਾਤਰ ਜ਼ਹਿਰੀਲੇ ਸੱਪ ਆਸਟ੍ਰੇਲੀਆ 'ਚ ਪਾਏ ਜਾਂਦੇ ਹਨ। ਹਵਾਬਾਜ਼ੀ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਡਾਣ 'ਚ ਕਰੀਬ 2 ਘੰਟੇ ਦੀ ਦੇਰੀ ਹੋਈ, ਕਿਉਂਕਿ ਇਸ ਤਰ੍ਹਾਂ ਦੇ ਸੱਪ ਬ੍ਰਿਸਬੇਨ ਖੇਤਰ 'ਚ ਪਾਏ ਜਾਂਦੇ ਹਨ, ਇਸ ਲਈ ਪੇਲੇ ਦਾ ਅਨੁਮਾਨ ਹੈ ਕਿ ਇਹ ਕਿਸੇ ਯਾਤਰੀ ਦੇ ਸਾਮਾਨ ਦੇ ਅੰਦਰੋਂ ਨਿਕਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8