ਯਾਤਰੀਆਂ ਨਾਲ ਭਰਿਆ ਜਹਾਜ਼ ਲੈਂਡਿੰਗ ਦੌਰਾਨ ਲੱਗਾ ਹਿੱਲਣ, ਵੀਡੀਓ ਵਾਇਰਲ
Monday, Jun 30, 2025 - 11:50 AM (IST)

ਇੰਟਰਨੈਸ਼ਨਲ ਡੈਸਕ- ਹਾਲ ਹੀ ਦੇ ਦਿਨਾਂ ਵਿਚ ਜਹਾਜ਼ ਹਾਦਸੇ ਵਾਪਰਨ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਤਾਜ਼ਾ ਮਾਮਲਾ ਬੋਇੰਗ-737 ਦਾ ਹੈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਇੰਡੋਨੇਸ਼ੀਆ ਦੇ ਟੈਂਗੇਰੰਗ ਸੂਬੇ ਦੀ ਹੈ। ਟੈਂਗੇਰੰਗ ਦੇ ਸੋਏਕਾਰਨੋ ਹੱਟਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖਰਾਬ ਮੌਸਮ ਕਾਰਨ ਬਾਟਿਕ ਏਅਰਲਾਈਨਜ਼ ਦਾ ਬੋਇੰਗ-737 ਜਹਾਜ਼ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚਿਆ। ਬਾਟਿਕ ਏਅਰਲਾਈਨ ਦੀ ਉਡਾਣ ਲੈਂਡਿੰਗ ਕਰ ਰਹੀ ਸੀ ਤਾਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਜਹਾਜ਼ ਰਨਵੇਅ 'ਤੇ ਹਿੱਲਣ ਲੱਗ ਪਿਆ। ਕੁਝ ਸਕਿੰਟਾਂ ਲਈ ਜਹਾਜ਼ ਆਪਣੇ ਸੱਜੇ ਪਾਸੇ ਝੁਕ ਗਿਆ ਅਤੇ ਇਸ ਦੀ ਇਕ ਵਿੰਗ ਲਗਭਗ ਰਨਵੇਅ ਨਾਲ ਟਕਰਾ ਗਈ।
🚨⚡ Soekarno-Hatta International Airport in Indonesia narrowly escaped d¡saster during severe weather.
— OsintWorld 🍁 (@OsiOsint1) June 29, 2025
The pilots of a Batik Air plane briefly lost control of the aircraft during landing but were able to avert an accident at the last second.#Indonesia #Batikair #planecrash pic.twitter.com/uktWKh36ld
ਪੜ੍ਹੋ ਇਹ ਅਹਿਮ ਖ਼ਬਰ-9 ਜੁਲਾਈ ਤੋਂ ਬਾਅਦ ਟੈਰਿਫ ਤੋਂ ਰਾਹਤ ਨਹੀਂ, Trump ਦਾ ਵੱਡਾ ਬਿਆਨ
ਇਸ ਦੌਰਾਨ ਪਾਇਲਟ ਨੇ ਸਮੇਂ ਸਿਰ ਜਹਾਜ਼ 'ਤੇ ਕੰਟਰੋਲ ਹਾਸਲ ਕਰ ਲਿਆ ਅਤੇ ਜਹਾਜ਼ ਸੁਰੱਖਿਅਤ ਉਤਾਰਿਆ ਗਿਆ। ਪਾਇਲਟ ਦੀ ਸਮਝਦਾਰੀ ਨਾਲ ਜਹਾਜ਼ ਕਰੈਸ਼ ਹੋਣ ਤੋਂ ਬਚ ਗਿਆ, ਨਹੀਂ ਤਾਂ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਣੀ ਸੀ। ਹਵਾਈ ਅੱਡੇ 'ਤੇ ਖੜ੍ਹੇ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਇਸਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ। ਵੀਡੀਓ ਵਿੱਚ ਸਾਫ਼ ਦੇੇਖਿਆ ਜਾ ਸਕਦਾ ਹੈ ਕਿ ਜਹਾਜ਼ ਰਨਵੇਅ ਦੇ ਨੇੜੇ ਆਉਂਦੇ ਹੀ ਕਈ ਸਕਿੰਟਾਂ ਲਈ ਹੇਠਾਂ ਵੱਲ ਝੁਕ ਜਾਂਦਾ ਹੈ, ਪਰ ਆਖ਼ਰਕਾਰ ਪਾਇਲਟ ਦੀ ਸਮਝਦਾਰੀ ਨਾਲ ਹਾਦਸਾ ਟਲ ਗਿਆ। ਫਲਾਈਟ PK-LDJ ਬਾਟਿਕ ਏਅਰਲਾਈਨ ਦੀ ਸੀ। ਬਾਟਿਕ ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਇੰਜੀਨੀਅਰਾਂ ਦੀ ਜਾਂਚ ਤੋਂ ਬਾਅਦ ਜਹਾਜ਼ ਨੂੰ ਉਡਾਣ ਲਈ ਫਿਰ ਵਰਤਿਆ ਜਾ ਸਕਦਾ ਹੈ। ਏਅਰਲਾਈਨ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਆਪਣੀ ਪਹਿਲੀ ਤਰਜੀਹ ਦੱਸਿਆ। ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਚਰਚਾ ਛੇੜ ਦਿੱਤੀ ਹੈ, ਕਿਉਂਕਿ ਹਾਲੀਆਂ ਮਹੀਨਿਆਂ ਵਿੱਚ ਬੋਇੰਗ ਜਹਾਜ਼ਾਂ ਨਾਲ ਜੁੜੀਆਂ ਘਟਨਾਵਾਂ ਨੇ ਲੋਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।