ਆਸਮਾਨ ''ਚ ਮੌਤ ਦਾ ਸਾਇਰਨ ! ਮੁੱਠੀ ''ਚ ਆਈ 238 ਮੁਸਾਫਰਾਂ ਦੀ ਜਾਨ, ਕਰਵਾਉਣੀ ਪਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Friday, Jan 23, 2026 - 05:04 PM (IST)

ਆਸਮਾਨ ''ਚ ਮੌਤ ਦਾ ਸਾਇਰਨ ! ਮੁੱਠੀ ''ਚ ਆਈ 238 ਮੁਸਾਫਰਾਂ ਦੀ ਜਾਨ, ਕਰਵਾਉਣੀ ਪਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਇੰਟਰਨੈਸ਼ਨਲ ਡੈਸਕ : ਥਾਈਲੈਂਡ ਦੇ ਫੁਕੇਤ ਤੋਂ ਰੂਸ ਜਾ ਰਹੇ ਅਜ਼ੂਰ ਏਅਰ ਦੇ ਬੋਇੰਗ 757 ਜਹਾਜ਼ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪਾਇਲਟ ਨੇ ਅਚਾਨਕ 'ਡਿਸਟ੍ਰੈਸ ਸਿਗਨਲ' (ਐਮਰਜੈਂਸੀ ਸੰਕੇਤ) ਜਾਰੀ ਕਰ ਦਿੱਤਾ। ਜਹਾਜ਼ ਵਿੱਚ 238 ਯਾਤਰੀ ਸਵਾਰ ਸਨ, ਜਿਨ੍ਹਾਂ ਦੀ ਜਾਨ ਉਸ ਵੇਲੇ ਮੁੱਠੀ ਵਿੱਚ ਆ ਗਈ ਜਦੋਂ ਜਹਾਜ਼ ਨੂੰ ਚੀਨ ਦੇ ਲਾਂਝੂ ਏਅਰਪੋਰਟ ਵੱਲ ਮੋੜਿਆ ਗਿਆ।

ਇਹ ਵੀ ਪੜ੍ਹੋ: ਮੌਤ ਤੋਂ ਬਾਅਦ ਕੀ ਹੁੰਦਾ ਹੈ? 3 ਵਾਰ 'ਮਰ ਕੇ' ਜ਼ਿੰਦਾ ਹੋਈ ਮਹਿਲਾ ਨੇ ਦੱਸਿਆ ਅੱਖੀਂ ਦੇਖਿਆ ਹਾਲ, ਸੁਣ ਕੰਬ ਜਾਵੇਗੀ ਰੂਹ

ਕੀ ਸੀ ਪੂਰਾ ਮਾਮਲਾ?

ਜਾਣਕਾਰੀ ਮੁਤਾਬਕ ਜਹਾਜ਼ ਨੇ ਥਾਈਲੈਂਡ ਤੋਂ ਉਡਾਣ ਭਰੀ ਸੀ। ਸਫ਼ਰ ਦੇ ਕਰੀਬ 4 ਘੰਟੇ ਬੀਤਣ ਤੋਂ ਬਾਅਦ ਜਦੋਂ ਜਹਾਜ਼ ਚੀਨੀ ਹਵਾਈ ਖੇਤਰ ਵਿੱਚ ਸੀ, ਤਾਂ ਪਾਇਲਟ ਨੂੰ ਕਿਸੇ ਗੰਭੀਰ ਤਕਨੀਕੀ ਖਰਾਬੀ ਦਾ ਸ਼ੱਕ ਹੋਇਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪਾਇਲਟ ਨੇ ਤੁਰੰਤ ਐਮਰਜੈਂਸੀ ਕੋਡ ਐਕਟੀਵੇਟ ਕਰ ਦਿੱਤਾ।

ਇਹ ਵੀ ਪੜ੍ਹੋ: ਵੱਡੀ ਖਬਰ; ਨਹੀਂ ਮੰਨਿਆ ਈਰਾਨ, ਆਖਰ ਪ੍ਰਦਰਸ਼ਨਕਾਰੀ ਨੂੰ ਦੇ ਦਿੱਤੀ ਫਾਂਸੀ

45 ਮਿੰਟ ਤੱਕ ਹਵਾ ਵਿੱਚ ਕੱਟਦਾ ਰਿਹਾ ਚੱਕਰ

ਲਾਂਝੂ ਏਅਰਪੋਰਟ ਦੇ ਨੇੜੇ ਪਹੁੰਚਣ 'ਤੇ ਵੀ ਖ਼ਤਰਾ ਘੱਟ ਨਹੀਂ ਹੋਇਆ। ਸੁਰੱਖਿਆ ਪ੍ਰੋਟੋਕੋਲ ਕਾਰਨ ਜਹਾਜ਼ ਨੂੰ ਤੁਰੰਤ ਲੈਂਡ ਨਹੀਂ ਕਰਵਾਇਆ ਗਿਆ ਅਤੇ ਉਹ ਕਰੀਬ 45 ਮਿੰਟ ਤੱਕ ਹਵਾ ਵਿੱਚ ਚੱਕਰ ਕੱਟਦਾ ਰਿਹਾ। ਮਾਹਿਰਾਂ ਅਨੁਸਾਰ ਅਜਿਹਾ ਤੇਲ (Fuel) ਘੱਟ ਕਰਨ ਜਾਂ ਰਨਵੇਅ 'ਤੇ ਤਿਆਰੀਆਂ ਮੁਕੰਮਲ ਕਰਨ ਲਈ ਕੀਤਾ ਜਾਂਦਾ ਹੈ। ਅਖੀਰ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਈ।

ਇਹ ਵੀ ਪੜ੍ਹੋ: TikTok ਦੀ ਹੋਈ ਵਾਪਸੀ ! ਚੀਨੀ ਕੰਪਨੀ ਨੇ ਅਮਰੀਕੀ ਦਿੱਗਜਾਂ ਨਾਲ ਮਿਲਾਇਆ ਹੱਥ

ਏਅਰਪੋਰਟ 'ਤੇ ਹਾਈ ਅਲਰਟ

ਜਹਾਜ਼ ਦੇ ਉਤਰਨ ਤੋਂ ਪਹਿਲਾਂ ਗਰਾਊਂਡ 'ਤੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਨੂੰ ਰਨਵੇਅ 'ਤੇ ਤਾਇਨਾਤ ਕਰ ਦਿੱਤਾ ਗਿਆ ਸੀ। ਏਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ 238 ਯਾਤਰੀ ਸੁਰੱਖਿਅਤ ਹਨ। ਫਿਲਹਾਲ ਤਕਨੀਕੀ ਟੀਮਾਂ ਜਹਾਜ਼ ਦੀ ਜਾਂਚ ਕਰ ਰਹੀਆਂ ਹਨ ਤਾਂ ਜੋ ਪਤਾ ਲੱਗ ਸਕੇ ਕਿ ਅਚਾਨਕ 'ਡਿਸਟ੍ਰੈਸ ਸਿਗਨਲ' ਦੇਣ ਦੀ ਨੌਬਤ ਕਿਉਂ ਆਈ।

ਇਹ ਵੀ ਪੜ੍ਹੋ: ਕਾਰ 'ਚ ਕਿਸੇ ਹੋਰ ਨਾਲ ਬੈਠੀ ਸੀ ਸਹੇਲੀ, ਮੁੰਡੇ ਨੇ ਮਾਰ 'ਤੀਆਂ ਗੋਲੀਆਂ, 3 ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News